ਸ਼੍ਰੀਲੰਕਾ ਅਤੇ IMF ਦਰਮਿਆਨ ਬੇਲਆਊਟ ਪੈਕੇਜ ਦੀ ਦੂਜੀ ਕਿਸ਼ਤ ਲਈ ਸਮਝੌਤਾ
2023_10image_17_31_252968356yimf-ll.jpgਕੋਲੰਬੋ  -20ਅਕਤੂਬਰ-(MDP)- ਸ਼੍ਰੀਲਕਾ ਅਤੇ ਆਈ. ਐੱਮ. ਐੱਫ. 2.9 ਅਰਬ ਕਰੋੜ ਅਮਰੀਕੀ ਡਾਲਰ ਦੇ ਬੇਲਆਊਟ ਪੈਕੇਜ ’ਚੋਂ ਕਰੀਬ 33 ਕਰੋੜ ਅਮਰੀਕੀ ਡਾਲਰ ਦੀ ਦੂਜੀ ਕਿਸ਼ਤ ਜਾਰੀ ਕਰਨ ਲਈ ਇਕ ਅਹਿਮ ਕਰਮਚਾਰੀ ਪੱਧਰ ਦੇ ਸਮਝੌਤੇ ’ਤੇ ਪੁੱਜ ਗਏ ਹਨ। ਇਹ ਨਕਦੀ ਸੰਕਟ ਨਾਲ ਜੂਝ ਰਹੇ ਦੇਸ਼ ਦੀ ਆਰਥਿਕ ਸੁਧਾਰ ਵਿਚ ਮਦਦ ਕਰੇਗਾ।

ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਸ਼੍ਰੀਲੰਕਾ ਦੀਆਂ ਆਰਥਿਕ ਨੀਤੀਆਂ ਅਤੇ  ਸੁਧਾਰਾਂ ਦਾ ਸਮਰਥਨ ਕਰਨ ਲਈ ਵਿਸਤਾਰਿਤ ਫੰਡ ਸਹੂਲਤ (ਈ. ਐੱਫ. ਐੱਫ.) ਦੇ ਤਹਿਤ 48 ਮਹੀਨਿਆਂ ਿਵਚ 2.9 ਅਰਬ ਅਮਰੀਕੀ ਡਾਲਰ ਦੀ ਵਿਸਤਾਰਿਤ ਵਿਵਸਥਾ ਨੂੰ ਇਸ ਸਾਲ ਮਾਰਚ ਵਿਚ ਮਨਜ਼ੂਰੀ ਦਿੱਤੀ ਸੀ। ਆਈ. ਐੱਮ. ਐੱਫ. ਵਲੋਂ ਵੀਰਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ ਆਈ. ਐੱਮ. ਐੱਫ. ਪ੍ਰਬੰਧਨ ਅਤੇ ਆਈ. ਐੱਮ. ਐੱਫ. ਕਾਰਜਕਾਰੀ ਬੋਰਡ ਵਲੋਂ ਸਮੀਖਿਆ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਸ਼੍ਰੀਲੰਕਾ ਨੂੰ ਫੰਡਿੰਗ ’ਚ 25.4 ਕਰੋੜ ਐੱਸ. ਡੀ. ਆਰ. (ਲਗਭਗ 33 ਕਰੋੜ ਅਮਰੀਕੀ ਡਾਲਰ) ਮਿਲਣਗੇ। ਆਈ. ਐੱਮ. ਐੱਫ. ਨੇ ਹਾਲਾਂਕਿ ਕਿਹਾ ਕਿ ਸਥਿਰਤਾ ਦੇ ਸ਼ੁਰੂਆਤੀ ਸੰਕੇਤ ਦਿਖਾਈ ਦੇਣ ਦੇ ਬਾਵਜੂਦ ਪੂਰਣ ਆਰਥਿਕ ਸੁਧਾਰ ਹਾਲੇ ਤੱਕ ਯਕੀਨੀ ਨਹੀਂ ਹੋਇਆ ਹੈ।