ਪਾਕਿਸਤਾਨ: ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਲਾਹੌਰ ਪਹੁੰਚਣ ਤੋਂ ਪਹਿਲਾਂ ਅਲਰਟ ਤੇ ਪੰਜਾਬ ਪੁਲਸ
2023_9image_15_50_224061262nnawaz-ll.jpgਲਾਹੌਰ -20ਅਕਤੂਬਰ-(MDP)- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਪੁਲਸ, ਆਪਣੀ ਪਾਰਟੀ ਦੀ ਇਕ ਵੱਡੀ ਰੈਲੀ ਨੂੰ ਸ਼ਨੀਵਾਰ ਨੂੰ ਸੰਬੋਧਨ ਕਰਨ ਇੱਥੇ ਆ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਆਮਦ ਤੋਂ ਪਹਿਲਾਂ ਅਲਰਟ 'ਤੇ ਹੈ। ਸ਼ਰੀਫ 4 ਸਾਲ ਪਹਿਲਾਂ ਸਵੈ-ਜਲਾਵਤਨੀ 'ਤੇ ਬ੍ਰਿਟੇਨ ਚਲੇ ਗਏ ਸਨ। ਡਾਨ ਅਖ਼ਬਾਰ ਮੁਤਾਬਕ ਸੁਰੱਖਿਆ ਏਜੰਸੀਆਂ ਤੋਂ ਖ਼ਤਰੇ ਦੀ ਸੂਚਨਾ ਮਿਲਣ ਤੋਂ ਬਾਅਦ ਗ੍ਰਹਿ ਵਿਭਾਗ ਅਤੇ ਪੁਲਸ 73 ਸਾਲਾ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਨੇਤਾ ਸ਼ਰੀਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੌਕਸ ਹੋ ਗਏ ਹਨ।
ਇਸ ਅਖ਼ਬਾਰ ਮੁਤਾਬਕ ਗ੍ਰਹਿ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਧਿਕਾਰੀਆਂ ਨੇ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਅਤੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਸ਼ਰੀਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤਾਲਮੇਲ ਵਾਲੇ ਯਤਨ ਕਰਨ ਲਈ ਪੰਜਾਬ ਪੁਲਸ ਨੂੰ ਭਰੋਸੇ ਵਿੱਚ ਲਿਆ। ਪੀ.ਐੱਮ.ਐੱਲ. (ਐੱਨ.) ਨੂੰ ਉਮੀਦ ਹੈ ਕਿ ਸ਼ਰੀਫ ਦੀ ਦੇਸ਼ 'ਚ ਮੌਜੂਦਗੀ ਜਨਵਰੀ 'ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਫਾਇਦਾ ਦੇਵੇਗੀ। ਬ੍ਰਿਟੇਨ ਤੋਂ ਚਾਰ ਸਾਲ ਦੇ ਸਵੈ-ਜਲਾਵਤਨੀ ਤੋਂ ਬਾਅਦ ਵਤਨ ਪਰਤ ਰਹੇ ਨਵਾਜ਼ ਜੇਦਾਹ ਤੋਂ ਦੁਬਈ ਪਹੁੰਚ ਗਏ ਹਨ ਅਤੇ ਸ਼ਨੀਵਾਰ ਨੂੰ ਪਾਕਿਸਤਾਨ ਪਹੁੰਚਣਗੇ। ਉਨ੍ਹਾਂ ਦਾ ਸ਼ਨੀਵਾਰ ਸ਼ਾਮ ਨੂੰ ਲਾਹੌਰ ਦੇ ਮੀਨਾਰ-ਏ-ਪਾਕਿਸਤਾਨ 'ਚ ਇਕ ਜਨਸਭਾ 'ਚ ਪਹੁੰਚਣ ਦਾ ਪ੍ਰੋਗਰਾਮ ਹੈ।

ਅਖ਼ਬਾਰ ਦੇ ਅਨੁਸਾਰ, ਇਸ ਦੌਰਾਨ, ਨਵਾਜ਼ ਸ਼ਰੀਫ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ ਨੇ ਪਾਰਟੀ ਨੇਤਾਵਾਂ ਨੂੰ ਆਪਣੇ ਵੱਡੇ ਭਰਾ ਦਾ "ਇਤਿਹਾਸਕ ਸਵਾਗਤ" ਕਰਨ ਲਈ ਕਿਹਾ ਹੈ। ਲਾਹੌਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਇਜਾਜ਼ਤ ਦੇ ਤਹਿਤ ਪੀ.ਐੱਮ.ਐੱਲ. (ਐੱਨ) ਨੂੰ ਇਸ ਸਬੰਧ ਵਿੱਚ 39 ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ, ਜਿਸ ਵਿੱਚ ਭਾਗੀਦਾਰਾਂ ਅਤੇ ਆਮ ਲੋਕਾਂ ਦੀ ਸੁਰੱਖਿਆ ਲਈ ਸਥਾਨ ਦੇ ਅੰਦਰ ਅਤੇ ਆਲੇ ਦੁਆਲੇ ਸਾਰੇ ਜ਼ਰੂਰੀ ਸਾਵਧਾਨੀ ਉਪਾਅ ਕਰਨਾ ਸ਼ਾਮਲ ਹੈ। ਲਾਹੌਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਪਾਰਟੀ ਨੂੰ ਮੀਨਾਰ-ਏ-ਪਾਕਿਸਤਾਨ 'ਤੇ ਰੈਲੀ ਕਰਨ ਦੀ ਇਜਾਜ਼ਤ ਦਿੰਦਿਆਂ ਕਿਹਾ ਸੀ, ''ਸੰਵਿਧਾਨਕ ਦਫ਼ਤਰਾਂ/ਹਥਿਆਰਬੰਦ ਬਲਾਂ/ਨਿਆਂਪਾਲਿਕਾ ਵਿਰੁੱਧ ਕੋਈ ਭਾਸ਼ਣ ਨਹੀਂ ਦਿੱਤਾ ਜਾਵੇਗਾ।''