ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ
2023_10image_15_34_300955463modi2-ll.jpgਸ਼੍ਰੀਨਗਰ -24ਅਕਤੂਬਰ-(MDP)- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਮੰਗਲਵਾਰ ਨੂੰ ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦੁਸਹਿਰੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉੱਪ ਰਾਜਪਾਲ ਨੇ 'ਐਕਸ' 'ਤੇ ਪੋਸਟ ਕਰ ਕੇ ਕਿਹਾ,''ਅੱਜ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦੁਸਹਿਰੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।''

PunjabKesari

ਉਨ੍ਹਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਲੋਕਾਂ ਵਲੋਂ ਪ੍ਰਧਾਨ ਮੰਤਰੀ ਨੂੰ 'ਕੋਂਗ ਪਾਸ਼' (ਕੇਸਰ ਦੇ ਫੁੱਲ) ਵੀ ਭੇਟ ਕੀਤੇ। ਉੱਪ ਰਾਜਪਾਲ ਦਫ਼ਤਰ ਦੇ ਐਕਸ ਅਕਾਊਂਟ 'ਤੇ ਤਸਵੀਰ 'ਚ ਮਨੋਜ ਸਿਨਹਾ ਨੂੰ ਪੀ.ਐੱਮ. ਮੋਦੀ ਨੂੰ ਕੇਸਰ ਦੇ ਫੁੱਲਾਂ ਦਾ ਇਕ ਕਸ਼ਮੀਰੀ ਪੇਪਰ ਮਾਚੀ ਕਟੋਰਾ ਭੇਟ ਕਰਦੇ ਹੋਏ ਦਿਖਾਇਆ ਗਿਆ ਹੈ।