ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ
2023_10image_17_58_074206790rajnathji-ll.jpgਲਖਨਊ--28ਅਕਤੂਬਰ-(MDP)- ਰੱਖਿਆ ਮੰਤਰੀ ਅਤੇ ਭਾਜਪਾ ਪਾਰਟੀ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਇਕ ਵਾਰ ਫਿਰ ਸਪੱਸ਼ਟ ਬਹੁਮਤ ਨਾਲ ਨਰਿੰਦਰ ਮੋਦੀ ਹੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਆਪਣੇ ਸੰਸਦ ਖੇਤਰ ਦੇ ਦੌਰੇ ਆਏ ਰਾਜਨਾਥ ਨੇ ਇੱਥੇ ਸਦਰ ਗੁਰਦੁਆਰਾ ਚੌਹਾਰੇ 'ਤੇ ਮਹਾਰਿਸ਼ੀ ਵਾਲਮੀਕਿ ਦੀ ਮੂਰਤੀ 'ਤੇ ਫੁੱਲ ਭੇਟ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ 'ਚ ਇਹ ਦਾਅਵਾ ਕੀਤਾ।
ਜਦੋਂ ਉਨ੍ਹਾਂ ਤੋਂ ਵਿਰੋਧੀ ਗਠਜੋੜ 'ਇੰਡੀਆ' ਦੀਆਂ ਚੁਣੌਤੀਆਂ ਨੂੰ ਲੈ ਕੇ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਆਸਵੰਦ ਰਹੋ, ਦੇਸ਼ ਦੀ ਜਨਤਾ ਦਾ ਪੂਰਾ ਭਰੋਸਾ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਪ੍ਰਤੀ ਹੈ ਅਤੇ 2024 ਦੀਆਂ ਚੋਣਾਂ 'ਚ ਨਰਿੰਦਰ ਮੋਦੀ ਹੀ ਸਪੱਸ਼ਟ ਬਹੁਮਤ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ। ਇਹ ਸਿਰਫ ਮੈਂ ਹੀ ਨਹੀਂ ਕਹਿ ਰਿਹਾ ਹਾਂ, ਸਗੋਂ ਬਹੁਤ ਸਾਰੇ ਸਿਆਸੀ ਮਾਹਰ ਵੀ ਇਸ ਸੱਚਾਈ ਨੂੰ ਸਵੀਕਾਰ ਕਰ ਰਹੇ ਹਨ। ਅੱਜ ਮਹਾਰਿਸ਼ੀ ਵਾਲਮੀਕਿ ਦੀ ਜਯੰਤੀ ਹੈ। ਇਸ ਮੌਕੇ ਮੈਂ ਸੰਸਦੀ ਚੋਣ ਖੇਤਰ (ਲਖਨਊ) ਵਿਚ ਹਾਂ। 

ਇਸ ਲਈ ਮੈਂ ਫ਼ੈਸਲਾ ਕੀਤਾ ਕਿ ਕਿਤੇ ਨਾ ਕਿਤੇ ਜਾ ਕੇ ਮਹਾਰਿਸ਼ੀ ਵਾਲਮੀਕਿ ਜੀ ਦੀ ਮੂਰਤੀ 'ਤੇ ਫੁੱਲ ਭੇਟ ਕਰਾਂਗਾ ਅਤੇ ਆਪਣੀ ਸ਼ਰਧਾ ਪ੍ਰਗਟ ਕਰਾਂਗਾ। ਉਸੇ ਖ਼ਾਤਰ ਮੈਂ ਇੱਥੇ ਆਇਆ ਹਾਂ, ਉਸੇ ਆਧਾਰ 'ਤੇ ਅੱਜ ਭਾਰਤ ਵਿਚ ਹੀ ਨਹੀਂ, ਸਗੋਂ ਦੁਨੀਆ ਦੇ ਜਿਸ ਕਿਸੇ ਦੇਸ਼ ਵਿਚ ਭਾਰਤੀ ਰਹਿੰਦੇ ਹਨ, ਰਾਮਲੀਲਾ ਦਾ ਮੰਚਨ ਹੁੰਦਾ ਹੈ। ਰਾਜਨਾਥ ਨੇ ਕਿਹਾ ਕਿ ਮੈਂ ਮਹਾਰਿਸ਼ੀ ਵਾਲਮੀਕਿ ਪ੍ਰਤੀ ਦਿਲ ਤੋਂ ਆਪਣੀ ਡੂੰਘੀ ਆਸਥਾ ਜ਼ਾਹਰ ਕਰਦਾ ਹਾਂ ਅਤੇ ਵਾਲਮੀਕਿ ਜਯੰਤੀ ਮੌਕੇ ਸਾਰੇ ਦੇਸ਼ ਵਾਸੀਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ।