ਤਾਸ਼ਕੰਦ ’ਚ ‘ਰਾਜ ਕਪੂਰ’ ਰੈਸਟੋਰੈਂਟ ਨੇ ਬਾਲੀਵੁੱਡ ਪ੍ਰਤੀ ਦਿਖਾਇਆ ਪਿਆਰ
18_36_224538959raj_kapoor-ll.jpgਤਾਸ਼ਕੰਦ (ਉਜ਼ਬੇਕਿਸਤਾਨ), -30ਅਕਤੂਬਰ-(MDP)- ਤਾਸ਼ਕੰਦ ਸ਼ਹਿਰ ਦੇ ਕੇਂਦਰ ’ਚ ਸਥਿਤ ਇਕ ਭਾਰਤੀ ਰੈਸਟੋਰੈਂਟ ਬਾਲੀਵੁੱਡ ਅਦਾਕਾਰ ਰਾਜ ਕਪੂਰ ਦੀ ਵਿਰਾਸਤ ਤੇ ਉਨ੍ਹਾਂ ਦੇ ਲਈ ਉਜ਼ਬੇਕਿਸਤਾਨ ਦੇ ਲੋਕਾਂ ਦੇ ਪਿਆਰ ਨੂੰ ਉਨ੍ਹਾਂ ਦੀ ਮੌਤ ਦੇ 35 ਸਾਲਾਂ ਬਾਅਦ ਵੀ ਦਿਖਾ ਰਿਹਾ ਹੈ।
ਬਾਲੀਵੁੱਡ ‘ਥੀਮ’ ’ਤੇ ਆਧਾਰਿਤ ਘੱਟੋ-ਘੱਟ 16 ਸਾਲ ਪੁਰਾਣਾ ‘ਰਾਜ ਕਪੂਰ’ ਰੈਸਟੋਰੈਂਟ ਆਪਣੇ ਸੁਆਦੀ ਪਕਵਾਨਾਂ ਲਈ ਨਾ ਸਿਰਫ਼ ਭਾਰਤੀ ਸੈਲਾਨੀਆਂ ’ਚ, ਸਗੋਂ ਸਥਾਨਕ ਲੋਕਾਂ ’ਚ ਵੀ ਪ੍ਰਸਿੱਧ ਹੈ। ਇਹ ਰੈਸਟੋਰੈਂਟ ਤਾਸ਼ਕੰਦ ’ਚ ਸਥਿਤ ਤਿੰਨ ਹੋਰ ਪ੍ਰਮੁੱਖ ਭਾਰਤੀ ਰੈਸਟੋਰੈਂਟਾਂ ’ਚੋਂ ਇਕ ਹੈ।

PunjabKesari

ਕਪੂਰ ਪਰਿਵਾਰ ਦੇ ਤਿੰਨ ਹੋਰ ਕਲਾਕਾਰਾਂ ਰਣਧੀਰ ਕਪੂਰ, ਰਿਸ਼ੀ ਕਪੂਰ ਤੇ ਸ਼ਸ਼ੀ ਕਪੂਰ ਨੇ ਵੀ ਵੱਖ-ਵੱਖ ਮੌਕਿਆਂ ’ਤੇ ਇਸ ਰੈਸਟੋਰੈਂਟ ’ਚ ਖਾਣਾ ਖਾਧਾ ਹੈ।

PunjabKesari

ਰਾਜ ਕਪੂਰ ਰੈਸਟੋਰੈਂਟ ਦੇ ਰੈਜ਼ੀਡੈਂਟ ਮੈਨੇਜਰ ਸਮੀਰ ਖ਼ਾਨ ਨੇ ਪੀ. ਟੀ. ਆਈ. ਨੂੰ ਦੱਸਿਆ, ‘‘ਉਜ਼ਬੇਕਿਸਤਾਨ ਦੇ ਲੋਕ ਬਾਲੀਵੁੱਡ ਦੇ ਦੀਵਾਨੇ ਹਨ ਤੇ ਉਜ਼ਬੇਕਿਸਤਾਨ ਤੇ ਰੂਸ ਦੇ ਲੋਕ ਰਾਜ ਕਪੂਰ ਤੇ ਉਨ੍ਹਾਂ ਦੇ ਸਿਨੇਮਾ ਤੋਂ ਜਾਣੂ ਹਨ ਤੇ ਉਨ੍ਹਾਂ ਨੂੰ ਬਾਲੀਵੁੱਡ ਦਾ ਨੰਬਰ ਇਕ ਅਦਾਕਾਰ ਮੰਨਦੇ ਹਨ। ਰੈਸਟੋਰਮੈਂਟ ਆਪਣੇ ਨਾਮ ਕਾਰਨ ਭੀੜ ਨੂੰ ਆਕਰਸ਼ਿਤ ਕਰਦਾ ਹੈ।’’

PunjabKesari

ਤਾਸ਼ਕੰਦ ’ਚ ਲੇ ਗ੍ਰੈਂਡ ਹੋਟਲ ’ਚ ਸਥਿਤ ਇਹ ਰੈਸਟੋਰੈਂਟ ਭਾਰਤੀ ਸੈਲਾਨੀਆਂ ਲਈ ਇਕ ਯਕੀਨੀ ਪੜਾਅ ਹੈ ਤੇ ਇਹ ਆਪਣੀਆਂ ਬਾਲੀਵੁੱਡ ਨਾਈਟਸ ਲਈ ਪ੍ਰਸਿੱਧ ਹੈ, ਜਿਥੇ ਉਜ਼ਬੇਕਿਸਤਾਨੀ ਲੋਕ 90 ਦੇ ਦਹਾਕੇ ਦੇ ਗੀਤਾਂ ’ਤੇ ਨੱਚਦੇ ਹਨ।