ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ
2023_10image_11_26_537374972modi-ll.jpgਮਹੇਸਾਣਾ -31ਅਕਤੂਬਰ-(MDP)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਸਥਿਰ ਸਰਕਾਰ ਦੀ ਬਦੌਲਤ ਹੀ ਦੇਸ਼ ’ਚ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਅਤੇ ਪੂਰੀ ਦੁਨੀਆ ’ਚ ਇਸ ਦੀ ਤਾਰੀਫ ਹੋ ਰਹੀ ਹੈ। ਗੁਜਰਾਤ ਦੇ ਮਹੇਸਾਣਾ ਜ਼ਿਲ੍ਹੇ ਦੇ ਖੇਰਾਲੁ ਵਿਚ 5,950 ਕਰੋੜ ਰੁਪਏ ਦੀਆਂ ਵੱਖ-ਵੱਖ ਵਿਕਾਸ ਯੋਜਨਾਵਾਂ ਦੀ ਸ਼ੁਰੂਆਤ ਅਤੇ ਉਦਘਾਟਨ ਕਰਨ ਤੋਂ ਬਾਅਦ ਇਕ ਜਨਸਭਾ ਨੂੰ ਸੰਬੋਧਤ ਕਰਦੇ ਹਨ ਉਨ੍ਹਾਂ ਨੇ ਇਹ ਵੀ ਕਿਹਾ

ਕਿ ਜਦੋਂ ਉਹ ਸੰਕਲਪ ਲੈਂਦੇ ਹਨ ਤਾਂ ਉਹ ਉਸਨੂੰ ਪੂਰਾ ਕਰਦੇ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ਗੁਜਰਾਤ ਨੇ ਮਹਿਸੂਸ ਕੀਤਾ ਹੈ ਕਿ ਕਿਵੇਂ ਲੰਬੇ ਸਮੇਂ ਤੱਕ ਸਥਿਰ ਸਰਕਾਰ ਬਣੇ ਰਹਿਣ ਨਾਲ ਇਕ ਤੋਂ ਬਾਅਦ ਇਕ ਫੈਸਲੇ ਲੈਣ ਵਿਚ ਮਦਦ ਮਿਲੀ ਹੈ, ਜਿਸ ਨਾਲ ਸੂਬੇ ਨੂੰ ਲਾਭ ਹੋਇਆ ਹੈ। ਇਸ ਤੋਂ ਪਹਿਲਾਂ ਖੇਰਾਲੁ ਵਿਚ ਵੱਡੀ ਗਿਣਤੀ ਵਿਚ ਲੋਕ ਇਕੱਤਰ ਹੋਏ। ਗੁਜਰਾਤ ਦੇ ਮੁੱਖ ਮੰਤਰੀ ਭੂਪਿੰਦਰ ਪਟੇਲ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਸੀ. ਆਰ. ਪਾਟਿਲ ਵੀ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਦੇ ਨਾਲ ਸਨ।

PunjabKesari

ਮੋਦੀ ਨੇ ਕਿਹਾ ਕਿ ਦੇਸ਼ ਵਿਚ ਜਿਸ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ ਅਤੇ ਦੁਨੀਆ ਵਿਚ ਭਾਰਤ ਦੀ ਪ੍ਰਸ਼ੰਸਾ ਹੋ ਰਹੀ ਹੈ, ਉਸਦੀ ਜੜ ਵਿਚ ਜਨਤਾ ਦੀ ਉਹ ਤਾਕਤ ਹੈ ਜਿਸਨੇ ਦੇਸ਼ ਵਿਚ ਸਥਿਰ ਸਰਕਾਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਕਿ ਵਿਕਾਸ ਦੀਆਂ ਵੱਡੀਆਂ ਯੋਜਨਾਵਾਂ, ਹਿੰਮਤੀ ਫੈਸਲੇ ਲੈਣ ਅਤੇ ਗੁਜਰਾਤ ਦੇ ਤੇਜ਼ ਵਿਕਾਸ ਦੇ ਪਿੱਛੇ ਪਿਛਲੇ ਕਈ ਸਾਲਾਂ ਵਿਚ ਰੱਖੀ ਗਈ ਮਜਬੂਤ ਨੀਂਹ ਹੈ। ਉਨ੍ਹਾਂ ਕਿਹਾ ਕਿ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਵਿਕਾਸ ਦੀਆਂ ਵੱਡੀਆਂ ਯੋਜਨਾਵਾਂ, ਹਿੰਮਤੀ ਫੈਸਲੇ ਲੈਣ ਅਤੇ ਗੁਜਰਾਤ ਦੇ ਤੇਜ਼ ਵਿਕਾਸ ਦੇ ਪਿੱਛੇ ਪਿਛਲੇ ਕਈ ਸਾਲਾਂ ਵਿਚ ਰੱਖੀ ਗਈ ਮਜਬੂਤ ਨੀਂਹ ਹੈ। ਮੋਦੀ ਨੇ ਕਿਹਾ ਕਿ ਹੁਣ ਤੱਕ ਪੂਰਬੀ ਅਤੇ ਪੱਛਮੀ ਸਮਰਪਿਤ ਮਾਲ ਗਲੀਆਰੇ ਦੇ 2500 ਕਿਲੋਮੀਟਰ ਲੰਬੇ ਮਾਰਗ ’ਤੇ ਕੰਮ ਪਿਛਲੇ 9 ਸਾਲਾਂ ਵਿਚ ਪੂਰਾ ਹੋ ਚੁੱਕਾ ਹੈ, ਉਨ੍ਹਾਂ ਨੇ ਕਿਹਾ ਕਿ ਉੱਤਰ ਗੁਜਰਾਤ ਵਿਚ ਸੈਂਕੜੇ ਨਵੇਂ ਪਸ਼ੂ ਮੈਡੀਕਲ ਸੈਂਟਰ ਸਥਾਪਤ ਕੀਤੇ ਗਏ ਹਨ ਕਿਉਂਕਿ ਅਸੀਂ ਪਸ਼ੁਆਂ (ਗਉਵੰਸ਼) ਦੀ ਸਮਰੱਥਾ ਨੂੰ ਸਮਝਦੇ ਹਨ। ਸਾਡਾ ਧਿਆਨ ਇਹ ਯਕੀਨੀ ਬਣਉਣ ’ਤੇ ਹੈ ਕਿ ਪਸ਼ੁ ਸਿਹਤਮੰਦ ਰਹਿਣ, ਉਨ੍ਹਾਂ ਦੀ ਉਚਿਤ ਸੇਵਾ ਹੋਵੇ ਤਾਂ ਜੋ ਉਨ੍ਹਾਂ ਦਾ ਦੁੱਧ ਵਧੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਸ਼ੂਆਂ ਦੇ ਮੁਫ਼ਤ ਟੀਕਾਕਰਨ ਲਈ ਲਗਭਗ 15,000 ਕਰੋੜ ਰੁਪਏ ਨਿਰਧਾਰਿਤ ਕੀਤੇ ਹਨ।