ਰਾਜਨੀਤੀ ਤੋਂ ਖੇਡਾਂ ਨੂੰ ਤਾਂ ਬਖਸ਼ ਦਿਓ

sachin-ramesh-tendulkar1ਕਦੀ ਮਹਾਰਾਸ਼ਟਰ ਦੇ ਕੱਦਾਵਾਰ ਲੀਡਰ ਰਹੇ ਬਾਲ ਠਾਕਰੇ ਮੁਸ਼ਕਿਲ ਸਮੇਂ ਵਿਚੋਂ ਲੰਘ ਰਹੇ ਹਨ। ਉਹਨਾਂ ਦੀ ਪਾਰਟੀ ਦੀ ਹੋਂਦ ਖ਼ਤਰੇ ਵਿਚ ਹੈ। ਖੁਦ ਬਜ਼ੁਰਗ ਹੋ ਗਏ ਅਤੇ ਕਈ ਸਮੱਸਿਆਵਾਂ ਤੋਂ ਪੀੜਤ ਠਾਕਰੇ ਹੁਣ ਫਿਰ ਨਫ਼ਰਤ ਦੀ ਰਾਜਨੀਤੀ ਉਤੇ ਉਤਰ ਆਏ ਹਨ ਪਰ ਉਹਨਾਂ ਦੀ ਗਰਜ ਵਿਚ ਨਾ ਤਾਂ ਡਰ ਹੈ ਅਤੇ ਨਾ ਹੀ ਕੋਈ ਨਵਾਂਪਣ। ਹਮਲਾਵਰ ਹਿੰਦੂਵਾਦ ਜੋ ਜਨਤਾ ਨੇ ਖਾਰਜ ਕਰ ਦਿੱਤਾ ਹੈ ਅਤੇ ਰਾਜ ਠਾਕਰੇ ਮਰਾਠੀ ਮਨੁੱਖ ਦਾ ਮੁੱਦਾ ਖੋਹ ਲੈ ਗਏ। ਇਸ ਮੁਕਾਬਲੇ ਵਿਚ ਰਾਜ ਠਾਕਰੇ ਤੋਂ ਪਿੱਛੇ ਰਹਿ ਗਏ ਬਾਲ ਠਾਕਰੇ ਦੇ ਅੰਦਰ ਇੰਨਾ ਗੁੱਸਾ ਹੈ ਕਿ ਉਹਨਾਂ ਨੇ ਸਚਿਨ ਤੇਂਦੂਲਕਰ ਨੂੰ ਵੀ ਨਹੀਂ ਬਖਸ਼ਿਆ।

ਸਚਿਨ ਨੇ ਆਪਣੇ ਆਪ ਨੂੰ ਭਾਰਤੀ ਪਹਿਲਾਂ ਅਤੇ ਮਹਾਂਰਾਸ਼ਟਰੀਅਨ ਬਾਅਦ ਵਿਚ ਕਿਹਾ ਸੀ ਪਰ ਉਹਨਾਂ ਦਾ ਇਹ ਬਿਆਨ ਰਾਜ ਠਾਕਰੇ ਦੀ ਹਿੰਸਾਵਾਦੀ ਨੀਤੀ ਦੀ ਪ੍ਰਤੀਕਿਰਿਆ ਵਜੋਂ ਸੀ। ਸ਼ਿਵ ਸੈਨਾ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹੀ ਤ੍ਰਾਸਦੀ ਸ਼ਿਵ ਸੈਨਾ ਦੇ ਗਲੇ ਨਹੀਂ ਉਤਰ ਰਹੀ। ਪਹਿਲਾਂ ਸ਼ਿਵ ਸੈਨਾ ਵੱਲੋਂ ਵਾਚਾ-ਕਰਮਣਾ ‘ਤੇ ਬਹਿਸ ਹੁੰਦੀ ਸੀ, ਹੁਣ ਮਨਸੇ ਦੇ ਇਰਾਦਿਆਂ ਉਤੇ ਸਾਰਿਆਂ ਦੀ ਨਜ਼ਰ ਹੈ। ਹੁਣ ਸ਼ਿਵ ਸੈਨਾ ਦੀ ਵਿਚਾਰਧਾਰਾ ਤੇ ਪ੍ਰਤੀਕਿਰਿਆ ਨਹੀਂ ਹੁੰਦੀ। ਹੁਣ ਸ਼ਿਵ ਸੈਨਾ ਪ੍ਰਤੀਕਿਰਿਆ ਉਤੇ ਪ੍ਰਤੀਕਿਰਿਆ ਕਰਦੀ ਹੈ ਤਾਂ ਹੀ ਲੋਕਾਂ ਨੂੰ ਯਾਦ ਆਉਂਦਾ ਹੈ ਕਿ ਮਹਾਰਾਸ਼ਟਰ ਦੇ ਮਹਾਂਰਥੀ ਹਾਲੇ ਵੀ ਹੈਗੇ। ਹੱਦ ਤਾਂ ਉਦੋਂ ਹੋ ਗਈ ਜਦੋਂ ਚੋਣਾਂ ਵਿਚ ਮੂੰਹ ਦੀ ਖਾਣ ਤੋਂ ਬਾਅਦ ਉਹਨਾਂ ਨੇ ਮਹਾਰਾਸ਼ਟਰ ਦੀ ਜਨਤਾ ਨੂੰ ਬੁਰਾ ਭਲਾ ਕਿਹਾ, ਜਿਵੇਂ ਸ਼ਿਵ ਸੈਨਾ ਨੂੰ ਵੋਟ ਨਾ ਦੇ ਕੇ ਜਨਤਾ ਨੇ ਆਪਣੀ ਮੂਰਖਤਾ ਦਾ ਸਬੂਤ ਦਿੱਤਾ ਹੋਵੇ।
ਮਹਾਰਾਸ਼ਟਰ ਦੀ ਅਹਿਮੀਅਤ ਦੇ ਨਾਂ ਤੇ ਪੂਰੀ ਮਰਾਠੀ ਜਨਤਾ ਦਾ ਅਪਮਾਨ ਕਰਨ ਵਾਲੇ ਹੁਣ ਮਰਾਠੀਵਾਦ ਦੇ ਨਾਂ ਤੇ ਸਚਿਨ ਦਾ ਅਪਮਾਨ ਕਰਨ ਤੋਂ ਨਹੀਂ ਹਟੇ। ਸਚਿਨ ਵਰਗੇ ਮਹਾਨ ਭਾਰਤੀ ਨੂੰ ਮਰਾਠੀ ਦਾਇਰੇ ਵਿਚ ਸੀਮਤ ਕਰਨ ਦੀ ਕੋਸ਼ਿਸ਼ ਕਰਕੇ ਬਾਲ ਠਾਕਰੇ ਨੇ ਮਹਾਰਾਸ਼ਟਰ ਦੀ ਇਸ ਮਹਾਨ ਸੰਤਾਨ ਦਾ ਮਾਣ ਨਹੀਂ ਵਧਾਇਆ ਹੈ। Bal_Thackeray_300
ਸਚਿਨ ਨੇ ਕਿਹਾ ਕਿ ਮੁੰਬਈ ਭਾਰਤ ਦੀ ਹੈ ਤਾਂ ਇਹ ਗੱਲ ਉਹਨਾਂ ਨੂੰ ਚੁਭਣੀ ਲਾਜ਼ਮੀ ਸੀ, ਜੋ ਮੁੰਬਈ ਨੂੰ ਆਪਣੀ ਜਾਇਦਾਦ ਸਮਝਦੇ ਹਨ। ਰਾਜ ਠਾਕਰੇ ਹੁਣ ਮੁੰਬਈ ਨੂੰ ਆਪਣੀ ਜਗੀਰ ਦੱਸ ਕੇ ਭਾਰਤੀ ਸਟੇਟ ਬੈਂਕ ਨੂੰ ਧਮਕਾ ਰਹੇ ਹਨ। ਧਮਕੀ ਦੇਣਾ ਸ਼ਿਵ ਸੈਨਾ ਦਾ ਕੰਮ ਹੁੰਦਾ ਸੀ, ਹੁਣ ਉਹ ਮਨਸੇ ਨੇ ਸੰਭਾਲ ਲਿਆ ਹੈ।ਸਿਧਾਂਤਾਂ ਦੇ ਦੀਵਾਲੀਏਪਣ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਤੇਂਦੂਲਕਰ ਨੂੰ ਉਹਨਾਂ ਦੇ ਮਰਾਠੀ ਸਾਹਿਤਕਾਰ ਪਿਤਾ ਦੀ ਯਾਦ ਦਿਵਾਈ ਜਾ ਰਹੀ ਹੈ। ਸਚਿਨ ਦੇ ਪਿਤਾ ਮਰਾਠੀ ਸਾਹਿਤਕਾਰ ਸਨ, ਪਰ ਸਚਿਨ ਵਾਂਗ ਉਹ ਵੀ ਪੂਰੇ ਭਾਰਤ ਦੇ ਸਨ। ਹੈਰਾਨੀ ਨਹੀਂ ਹੋਵੇਗੀ ਕਿ ਜੇਕਰ ਕੱਲ੍ਹ ਠਾਕਰੇ ਪਰਿਵਾਰ ਸਚਿਨ ਨੂੰ ਮਰਾਠੀ ਵਿਚ ਕ੍ਰਿਕਟ ਖੇਡਣ ਦੀ ਸਲਾਹ ਦੇ ਦੇਣ। ਮਰਾਠੀ ਵਿਚ ਕ੍ਰਿਕਟ ਖੇਡਣਾ? ਅਜੀਬ ਜਿਹਾ ਲੱਗਦਾ ਹੈ, ਉਸੇ ਤਰ੍ਹਾਂ ਹੀ ਜਿਵੇਂ ਬਾਲ ਠਾਕਰੇ ਕਹਿੰਦੇ ਹਨ। ਠਾਕਰੇ ਐਂਡ ਕੰਪਨੀ ਨੂੰ ਕੋਈ ਇਹ ਦੱਸ ਦੇਵੇ ਕਿ ਸਚਿਨ ਦੇ ਮਰਾਠੀ ਹੋਣ ਤੇ ਉਹ ਮਾਣ ਕਰਨ। ਅਜਿਹਾ ਮੌਕਾ ਸਾਰੇ ਸੂਬਿਆਂ ਨੂੰ ਨਹੀਂ ਮਿਲਦਾ ਕਿ ਉਹ ਸਚਿਨ ਵਰਗਾ ਪੈਦਾ
ਕਰ ਸਕਣ।