ਚੰਡੀਗੜ੍ਹ: ਅਪਣੀ ਤਾਜ਼ਾ ਭਾਰਤ ਫੇਰੀ ਦੌਰਾਨ ਦਰਬਾਰ ਸਾਹਿਬ ਵਿਖੇ ਪਹੁੰਚਣ ਸਮੇਂ ਕੈਨੇਡੀਅਨ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੂੰ ਪਹਿਲੀ ਨਜ਼ਰੇ ਵੇਖਣ ਉਪਰੰਤ ਇਹ ਵਿਸ਼ਵਾਸ ਨਾ ਹੋਇਆ ਕਿ ਦਰਬਾਰ ਸਾਹਿਬ ਉਪਰ ਚੜ੍ਹੀ ਹੋਈ ਸੋਨੇ ਦੀ ਪਰਤ ‘ਅਸਲ ਸੋਨੇ’ ਦੀ ਹੈ।
ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਪਹਿਲੀ ਨਜ਼ਰੇ ਯਕੀਨ ਨਾ ਹੋਇਆ ਕਿ ਦਰਬਾਰ ਸਾਹਿਬ ਵਾਲਾ ਸੋਨਾ ਅਸਲੀ ਹੈ |
ਦਰਬਾਰ ਸਾਹਿਬ ਦੀ ਚਮਕ ਦਾ ਅਲੌਕਿਕ ਨਜ਼ਾਰਾ ਵੇਖ ਕੇ ਪ੍ਰਧਾਨ ਮੰਤਰੀ ਖਿੜ ਉਠੇ ਅਤੇ ਉਨ੍ਹਾਂ ਨੇ ਤੁਰਤ ਅਪਣੇ ਕਰੀਬੀ ਨੂੰ ਕੰਨ ਵਿਚ ਪੁਛਿਆ ਕਿ ਕੀ ਸੱਚਮੁਚ ਹੀ ਦਰਬਾਰ ਸਾਹਿਬ ਉਪਰ ਚੜ੍ਹੀ ਪਰਤ ਅਸਲ ਸੋਨੇ ਦੀ ਹੈ? ਸ੍ਰੀ ਹਾਰਪਰ ਨੂੰ ਭਾਰਤ ਲਿਆਉਣ ਵਾਲੇ ਅੱਠ ਮੈਂਬਰੀ ਇੰਡੋ-ਕੈਨੇਡੀਅਨ ਵਫ਼ਦ ਵਿਚ ਸ਼ਾਮਲ ਅੰਮ੍ਰਿਤਸਰ ਜਨਮੇ ਡਾ. ਬੀਰਿੰਦਰ ਸਿੰਘ ਆਹਲੂਵਾਲੀਆ ਨੇ ਵਾਪਸ ਟੋਰਾਂਟੋ ਪਹੁੰਚਣ ਪਿਛੋਂ ਦਸਿਆ, ‘‘ਜਦੋਂ ਪ੍ਰਧਾਨ ਮੰਤਰੀ ਦੇ ਦਰਬਾਰ ਸਾਹਿਬ ਪਹਿਲੇ ਕਦਮ ਪਏ, ਉਦੋਂ ਹੀ ਉਹ ਸੂਰਜ ਦੀਆਂ ਤਾਜ਼ਾ ਕਿਰਨਾਂ ਵਿਚ ਦਰਬਾਰ ਸਾਹਿਬ ਦੇ ਪੇਸ਼ ਹੋ ਰਹੇ ਦਿਲਕਸ਼ ਦ੍ਰਿਸ਼ ਨੂੰ ਵੇਖ ਕੇ ਖਿੜ ਉਠੇ ਅਤੇ ਉਨ੍ਹਾਂ ਨੇ ਤੁਰਤ ਅਪਣੇ ਨਜ਼ਦੀਕੀ ਸਾਥੀ ਨੂੰ ਪੁਛਿਆ ਕਿ ਕੀ ਦਰਬਾਰ ਸਾਹਿਬ ਉਪਰ ਲਗਾਇਆ ਗਿਆ ਸੋਨਾ ਅਸਲੀ ਹੈ? ਨੇੜਲੇ ਸਾਥੀ ਨੇ ਕਿਹਾ, ‘‘ਹਾਂ ਜਨਾਬ, ਇਹ ਖ਼ਾਲਸ ਸੋਨਾ ਹੀ ਹੈ।’’ ਟੋਰਾਂਟੋ ਆਧਾਰਤ ਸ. ਆਹਲੂਵਾਲੀਆ ਜਿਹੜੇ ਕੈਨੇਡਾ ਵਿਚ ਇਕ ਵੱਡਾ ਮੈਡੀਕਲ ਕੇਂਦਰ ਚਲਾ ਰਹੇ ਹਨ, ਨੇ ਦਸਿਆ, ‘‘ਦਰਬਾਰ ਸਾਹਿਬ ਦੀ ਖ਼ੁਬਸੂਰਤੀ ਨੇ ਪ੍ਰਧਾਨ ਮੰਤਰੀ ਹਾਰਪਰ ਨੂੰ ਇਲਾਹੀ ਮੰਡਲ ਵਿਚ ਪਹੁੰਚ ਦਿਤਾ ਅਤੇ ਉਹ ਬਿਨਾਂ ਪਲਕ ਝਪਕੇ ਹੀ ਹਰਮੰਦਰ ਸਾਹਿਬ ਦੇ ਨਜ਼ਾਰੇ ਨੂੰ ਵੇਖਦੇ ਰਹੇ। ਉਨ੍ਹਾਂ ਅਪਣੀ ਅਕੀਦਤ ਭੇਂਟ ਕੀਤੀ ਅਤੇ ਇਕ ਸਿਰੋਪਾਉ ਪ੍ਰਾਪਤ ਕੀਤਾ।’’ 25 ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਸ. ਆਹਲੂਵਾਲੀਆ ਨੇ ਦਸਿਆ, ‘‘ਹਜ਼ਾਰਾਂ ਲੋਕਾਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਉਮੜ-ਉਮੜ ਕੇ ਵੇਖਿਆ। ਅਪਣੀ ਧਰਤੀ ਉਤੇ ਇਹ ਆਉ-ਭਗਤ ਵੇਖ ਕੇ ਮੈਂ ਪ੍ਰਧਾਨ ਮੰਤਰੀ ਦੇ ਕਾਰਜਕਾਰੀ ਸਹਾਇਕ (ਜੇਰੇਮੀ ਹੰਟ) ਨੂੰ ਕਿਹਾ ਕਿ ਸ੍ਰੀ ਹਾਰਪਰ ਕੈਨੇਡਾ ਨਾਲੋਂ ਪੰਜਾਬ ਵਿਚ ਜ਼ਿਆਦਾ ਪ੍ਰਸਿੱਧ ਜਾਪ ਰਹੇ ਹਨ।’’ ਉਧਰ ਅੰਮ੍ਰਿਤਸਰ ਵਿਖੇ ਹਾਰਪਰ ਦੀ ਫੇਰੀ ਮੌਕੇ ਹੋਏ ਸਵਾਗਤ ਨੂੰ ਕੈਨੇਡੀਅਨ ਮੀਡੀਆ ਨੇ ‘ਹਫ਼ਰਾ-ਦਫ਼ਰੀ’ ਆਖ ਕੇ ਪੇਸ਼ ਕੀਤਾ। ਇਹ ਉਹੀ ਮੀਡੀਆ ਵਾਲੇ ਸਨ ਜਿਹੜੇ ਪ੍ਰਧਾਨ ਮੰਤਰੀ ਨਾਲ ਭਾਰਤ ਆਏ ਸਨ। ਪ੍ਰਧਾਨ ਮੰਤਰੀ ਨਾਲ ਭਾਰਤ ਫੇਰੀ ਦੌਰਾਨ ਮੌਜੂਦ ਇਕ ਹੋਰ ਇੰਡੋ-ਕੈਨੇਡੀਅਨ ਉਦਯੋਗਪਤੀ ਬੌਬ ਢਿਲੋਂ ਨੇ ਕਿਹਾ, ‘‘ਕੈਨੇਡੀਅਨ ਮੀਡੀਆ ਮੁਤਾਬਕ ਇਹ ਹਫ਼ਰਾ-ਦਫ਼ਰੀ ਹੋ ਸਕਦੀ ਹੈ ਪਰ ਅਸਲ ਵਿਚ ਇਹ ਪੰਜਾਬੀਆਂ ਦਾ ਉਤਸਾਹ ਸੀ ਜਿਹੜਾ ਹਾਰਪਰ ਦੀ ਫੇਰੀ ਕਾਰਨ ਲੋਕਾਂ ਵਿਚ ਪੈਦਾ ਹੋ ਗਿਆ।’’ਉਨ੍ਹਾਂ ਕਿਹਾ, ‘‘ਜਦੋਂ ਪ੍ਰਧਾਨ ਮੰਤਰੀ ਦਰਬਾਰ ਸਾਹਿਬ ਅੰਦਰ ਦਾਖ਼ਲ ਹੋਏ, ਉਨ੍ਹਾਂ ਨੂੰ ਇਕ ਰਾਕ ਸਟਾਰ ਵਾਂਗ ਵੇਖਿਆ ਗਿਆ ਅਤੇ ਇਕ ਲੱਖ ਲੋਕ ਇਕ ਝਲਕ ਪ੍ਰਾਪਤ ਕਰਨ ਲਈ ਉਤਾਵਲੇ ਹੋ ਉ¤ਠੇ।’’ ਕੈਨੇਡਾ ਵਿਚ ਸੱਭ ਤੋਂ ਵੱਡੇ ਸੰਪਤੀ ਧਾਰਕ ਬੌਬ ਢਿਲੋਂ ਨੇ ਕਿਹਾ, ‘‘ਕੈਨੇਡੀਅਨ ਪ੍ਰਧਾਨ ਮੰਤਰੀ ਅਪਣੀ ਸੁਰੱਖਿਆ ਲਈ ਤਾਇਨਾਤ ਲੰਬੇ ਕੱਦ ਦੇ ਨਿਹੰਗ ਸਿੰਘਾਂ ਨੂੰ ਵੇਖ ਕੇ ਹੈਰਾਨ ਰਹਿ ਗਏ। |