ਪਾਕਿਸਤਾਨ ਦਾ ਨਵਾਂ ਪ੍ਰਾਪੇਗੰਡਾ

ਸਈਦ ਦੀ ਰਿਹਾਈ ਵਿਰੁੱਧ ਅਪੀਲ ਦਾਖਲ
ਇਸਲਾਮਾਬਾਦ,3 ਜੁਲਾਈ   : ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ 'ਚ ਇਕ ਅਪੀਲ ਦਾਖਲ ਕਰਕੇ ਜਮਾਤ ਉਦ ਦਾਅਵਾ ਦੇ ਮੁਖੀ ਹਾਫਿਜ਼ ਮੁਹੰਮਦ ਸਈਦ ਨੂੰ ਨਜ਼ਰਬੰਦੀ ਤੋਂ ਹਟਾਉਣ ਦੇ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਸਰਕਾਰ ਨੇ ਲਾਹੌਰ ਹਾਈਕੋਰਟ ਵਿਰੁੱਧ ਅੱਜ ਅਪੀਲ ਦਾਖਲ ਕੀਤੀ ਜਿਸ 'ਚ ਕਿਹਾ ਗਿਆ ਹੈ ਕਿ ਉਸ ਨੂੰ ਸੁਰੱਖਿਆ ਦੇ ਮਦੇਨਜ਼ਰ ਨਜ਼ਰਬੰਦ ਰੱਖਣਾ ਬਹੁਤ ਜ਼ਰੂਰੀ ਹੈ। ਸਰਕਾਰ ਵੱਲੋਂ ਰੋਕ ਲੱਗੇ ਅਤਿਵਾਦੀ ਸੰਗਠਨ ਲਸ਼ਕਰ ਏ ਤੋਇਬਾ ਦੀ ਸਥਾਪਨਾ ਕਰਨ 'ਚ ਭੂਮਿਕਾ ਨਿਭਾਉਣ ਵਾਲੇ ਸਈਦ ਨੂੰ ਬੀਤੀ ਦੋ ਜੂਨ ਨੂੰ ਲਾਹੌਰ ਹਾਈਕੋਰਟ ਦੇ ਹੁਕਮਾਂ 'ਤੇ ਰਿਹਾਅ ਕੀਤਾ ਗਿਆ ਹੈ। ਉਸ ਤੋਂ ਪਹਿਲਾਂ ਉਹ ਪਿਛਲੇ ਛੇ ਮਹੀਨਿਆਂ ਤੋਂ ਘਰ 'ਚ ਨਜ਼ਰਬੰਦ ਸੀ। ਪੰਜਾਬ ਸਰਕਾਰ ਦੇ ਵਕੀਲ ਰਾਣਾ ਸਨਾਉੱਲਾ  ਨੇ ਕਿਹਾ ਕਿ ਕੀ ਸਈਦ ਸਰਕਾਰ ਨੂੰ ਦੱਸੇ ਬਗੈਰ ਕਿਤੇ ਵੀ ਨਹੀਂ ਜਾ ਸਕਦਾ । ਇਸ ਦਰਮਿਆਨ ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵੱਲੋਂ ਜਮਾਤ 'ਤੇ ਲਾਈਆਂ ਗਈਆਂ ਰੋਕਾਂ ਦਾ ਵੀ ਹੁਣ ਪਾਲਣ ਕੀਤਾ ਜਾ ਰਿਹਾ ਹੈ।

ਪਿਛਲੇ ਸਾਲ 26 ਨਵੰਬਰ ਨੂੰ ਮੁੰਬਈ 'ਤੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵੱਲੋਂ ਜਮਾਤ ਨੂੰ ਲਸ਼ਕਰ ਏ ਤੋਇਬਾ ਦਾ ਹਮਾਇਤੀ ਐਲਾਨਣ ਤੋਂ ਬਾਅਦ ਸਈਦ ਅਤੇ ਉਸ ਦੇ ਕਈ ਸਹਿਯੋਗੀਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ। ਸਈਦ ਨੂੰ ਰਿਹਾਅ ਕੀਤੇ ਜਾਣ ਵਿਰੁੱਧ ਪਾਕਿਸਤਾਨੀ ਪ੍ਰਸ਼ਾਸਨ ਵੱਲੋਂ ਦੇਰ ਕੀਤੇ ਜਾਣ 'ਤੇ ਭਾਰਤ ਨੇ ਪਿਛਲੇ ਦਿਨੀਂ ਚਿੰਤਾ ਜਤਾਈ ਸੀ। ਰਿਹਾਈ ਤੋਂ ਬਾਅਦ ਸਈਦ ਨੇ ਵੱਖੋ ਵੱਖਰੇ ਰਾਜਨੀਤਿਕ ਕੱਟੜਪੰਥੀਆਂ ਅਤੇ ਅਤਿਵਾਦੀ ਸੰਗਠਨਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਕੇ ਨਵੀਂ ਚਰਚਾ ਛੇੜ ਦਿੱਤੀ ਸੀ।