ਕਿਸਾਨ ਨੇਤਾ ਅਜਮੇਰ ਸਿੰਘ ਲੱਖੋਵਾਲ ਦਾ ਟਰਾਂਟੋ ਚ ਸਨਮਾਨ


ਬਰੈਪਟਨ 7 ਜੁਲਾਈ 2009(ਟਹਿਲ ਸਿੰਘ ਬਰਾੜ)

 ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਪੰਜਾਬ ਮੰਡੀਬੋਰਡ ਦੇ ਚੇਅਰਮੈਨ ਸ: ਅਜਮੇਰ ਸਿੰਘ ਲੱਖੋਵਾਲ ਦਾ ਟਰਾਂਟੋ (ਕੈਨੇਡਾ) ਪਹੁੰਚਣ ਤੇ ਸ਼ਰੋਮਣੀ ਅਕਾਲੀ ਦਲ ਕੈਨੇਡਾ ਇਕਾਈ ਅਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਸ਼ਾਨਦਾਰ ਢੰਗ ਨਾਲ ਸਨਮਾਨ ਕੀਤਾ ਗਿਆ। ਵਿਰਡੀ ਬੈਕੁਇਟ ਹਾਲ ਚ ਜਿੱਥੇ ਵੱਖ ਵੱਖ ਕਲੱਬਾਂ ਦੇ ਅਹੁਦੇਦਾਰ ਪਹੁੰਚੇ ਹੋਏ ਸਨ ਉਥੇ ਭਾਰਤੀ ਕਿਸਾਨ ਯੂਨੀੂਅਨ ਦੇ ਪੁਰਾਣੇ ਮੈਬਰ ਅਤੇ ਅਹੁਦੇਦਾਰ, ਸ਼ਰੋਮਣੀ ਅਕਾਲੀ ਦਲ ਕੈਨੇਡਾ ਇਕਾਈ ਮੈਂਬਰ ਵੀ ਵੱਡੀ ਗਿਣਤੀ ਚ ਪਹੁੰਚੇ ਹੋਏ ਸਨ। ਢਾ: ਰੂਬੀ ਢਾਲਾ ਮੈਂਬਰ ਪਾਰਲੀਮੈਂਟ ਵੀ ਵਿਸ਼ੇਸ਼ ਤੌਰ ਤੇ ਇਸ ਸਨਮਾਨ ਸਮਾਗਮ ਚ ਹਾਜਰ ਹੋਏ। ਉਨਟਾਰੀਉ ਫਰੈਂਡਜ਼ ਕਲੱਬ ਵੱਲੋਂ ਵੀ ਸ: ਲੱਖੋਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿੱਥੇ ਸਟੇਜ ਦੀ ਕਾਰਵਾਈ ਸ: ਹਰਜੀਤ ਸਿੰਘ ਮੇਹਲੋਂ ਹੋਰਾਂ ਬੜੀ ਬਾਖੂਬੀ ਨਿਭਾਈ ਉਥੇ ਬਾਅਦ ਚ ਸ: ਕੇਹਰ ਸਿੰਘ ਗਿੱਲ ਪ੍ਰਧਾਨ ਜੀ ਨੇ ਸਭ ਦਾ ਸਮਾਗਮ ਚ ਪਹੁੰਚਣ ਤੇ ਧੰਨਵਾਦ ਕੀਤਾ।