ਪਾਕਿਸਤਾਨੀਆਂ ਲਈ ਭਾਰਤ ਹਾਲੇ ਵੀ ਸਭ ਤੋਂ ਵੱਡਾ ਖਤਰਾ : ਅਮਰੀਕੀ ਜਰਨੈਲ

ਯੂ ਐਨ ਅਧਿਕਾਰੀ ਵੱਲੋਂ ਪਾਕਿ ਲਈ ਵਧੇਰੇ ਮਨੁੱਖੀ ਮਦਦ ਦੀ ਮੰਗ
ਵਾਸ਼ਿੰਗਟਨ, 9 ਜੁਲਾਈ  :  ਅਮਰੀਕਾ ਵੱਲੋਂ ਵਾਰ ਵਾਰ ਪਾਕਿਸਤਾਨ ਨੂੰ ਇਹ ਸਲਾਹਾਂ ਦਿੱਤੇ ਜਾਣ ਕਿ ਉਹ ਭਾਰਤ ਪ੍ਰਤੀ ਆਪਣਾ ਰਵਾਇਤੀ ਵੈਰ ਵਿਰੋਧ ਤਿਆਗ ਦੇਵੇ, ਪਾਕਿਸਤਾਨੀ ਹਾਲੇ ਵੀ ਇਹ ਸਮਝਦੇ ਹਨ ਕਿ ਭਾਰਤ ਉਨ੍ਹਾਂ ਲਈ ਖਤਰਾ ਹੈ। ਇਹ ਗੱਲ ਅਮਰੀਕੀ ਫੌਜਾਂ ਦੇ ਜੁਆਇੰਟ ਚੀਫਜ਼ ਆਫ ਸਟਾਫ ਦੇ ਚੇਅਰਮੈਨ ਐਡਮਿਰਲ ਮਾਈਕ ਮੁਲੇਨ ਨੇ ਕਹੀ ਹੈ।  ਅਮਰੀਕਾ ਦੇ ਰਣਨੀਤਿਕ ਮਾਮਲਿਆਂ ਸਬੱਧੀ ਅਦਾਰੇ ਸੈਂਟਰ ਆਫ ਸੈਟਰੀਟਿਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਦੀ ਇਕੱਤਰਤਾ ਨੂੰ ਸੰਬੋਧਨਕਰਦਿਆਂ ਫੌਜੀ ਅਫਸਰ ਨੇ ਕਿਹ, ਅਸੀਂ ਇਸ ਗੱਲ ਉਤੇ ਬਹਿਸ ਕਰਦੇ ਸਕਦੇ ਹਾਂ ਕੀ ਭਾਤਰ ਉਨ੍ਹਾਂ ਲਈ ਖਤਰਾ ਸਮਝਦੇ ਹਨ।
 ਉਨ੍ਹਾਂ ਕਿਹਾ ਕਿ ਇਹ ਪਾਕਿਸਤਾਨੀ ਫੌਜ ਦੇਮੁਖੀ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਮਸਲੇ ਨੂੰ ਹੱਲ ਕਰੇ ਅਤੇ ਉਨ੍ਹਾਂ ਵੱਲੋਂ ਵੀ ਫੌਜਾਂ ਨੂੰ ਪੂਰਬ ਦੀ ਥਾਂ ਪੱਛਮ ਵੱਲ ਭੇਜਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਅਮਰੀਕਾ ਵੱਲੋਂ ਪਾਕਿਸਤਾਨ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ  ਉਹ ਆਪਣੇ ਧਿਆਨ ਤਾਲਿਬਾਨ ਖਿਲਾਫ ਜੰਗ ਉਤੇ ਲਾਵੇ। ਅਮਰੀਕਾ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਹੋਂਦ ਨੂੰ ਭਾਰਤ ਦੀ ਥਾਂ ਉਸ ਦੀ ਅੰਦਰੂਨੀ ਬਗਾਵਤ ਅਤੇ ਦਹਿਸ਼ਤਗਰਦੀ ਤੋਂ ਵੱਧ ਖਤਰਾ ਹੈ। ਪਾਕਿਸਤਾਨ ਦੇਸਦਰ ਆਸਿਫ ਅਲੀ ਜ਼ਰਦਾਰੀ ਵੀ ਕਈ ਵਾਰ ਕਹਿ ਚੁੱਕੇ ਹਨ ਕਿ

 ਉਹ ਤਾਲਿਬਾਨੀ ਦਹਿਸ਼ਤਗਰਦਾਂ ਨੂੰ ਦੇਸ਼ ਲਈ ਖਤਰਾ ਮੰਨਦੇ ਹਨ।
 ਸਵਾਤ ਵਾਦੀ ਅਤੇ ਲਾਗਲੇ ਇਲਾਕਿਆਂ ਵਿਚ ਪਾਕਿਸਤਾਨੀ ਫੌਜ ਦੀ ਤਾਲਿਬਾਨ ਖਿਲਾਫ ਜਾਰੀ ਕਾਰਵਾਈ ਬਾਰੇ ਗੱਲ ਕਰਦਿਆਂ ਸ੍ਰੀ ਮੁਲੇਨ ਨੇ ਕਿਹਾ ਕਿ ਇਸ ਫਾਰ ਫੌਜ ਵੱਲੋਂ ਜ਼ਰੂਰ ਸੱਚੇ ਦਿਲੋਂ ਦਹਿਸ਼ਤਗਰਦਾਂ ਖਿਲਾਫ ਕਾਰਵਾਈ ਕੀਤੀ ਜਾ ਰੀ ਹੈ ਅਤੇ ਪਾਕਿਸਤਾਨੀ ਨਿਜ਼ਾਮ ਵੀ ਬਾਗੀਆਂ ਦੇ ਸਫਾਏ ਅਤੇ ਇਲਾਕੇ ਉਤੇ ਆਪਣੇ ਕਬਜ਼ੇ ਦਾ ਚਾਹਵਾਨ ਹੈ। ਉਨ੍ਹਾਂ ਸਾਫ ਤੌਰ 'ਤੇ ਕਿਹਾ,ਇਸ ਵਾਰ ਪਿਛਲੀ ਵਾਰ ਦੀ ਥਾਂ ਜੋ ਫਰਕ ਸੇਵਾਤ ਵਿਚ ਦਿਖਾਈ ਦੇ ਰਿਹਾ ਹੈ। ਉਹ ਇਹ ਹੈ ਕਿ ਉਹ ਸਿਰਫ ਦਹਿਸ਼ਤਗਰਦਾਂ ਦਾ ਸਫਾਇਆ ਹੀ ਨਹੀਂ ਕਰਨਾ ਚਾਹੁੰਦੇ ਸਗੋਂ ਆਪਣਾ ਕਬਜ਼ਾ ਬਰਕਰਾਰ ਵੀ ਰੱਖਣਾ ਚਾਹੁੰਦੇ ਹਨ।
 ਉਨ੍ਹਾਂ ਜੋਰ ਦੇ ਕਿਹਾ ਕਿ ਪਾਕਿਸਤਾਨੀ ਨਿਜ਼ਾਮ ਅਤੇ ਫੌਜ ਚੰਗੀ ਤਰ੍ਹਾਂ ਸਮਝਦੀ ਹੈ ਕਿ ਉਨ੍ਹਾਂ ਦੇ ਮੁਲਕ ਨੂੰ ਅੰਦਰੂਨੀ ਤੌਰ 'ਤੇ ਬੜਾ ਵੱਡਾ ਖਤਰਾ ਹੈ। ਉਨ੍ਹਾਂ ਕਿਹਾ,ਮੈਂ ਜਾਣਦਾ ਹਾਂ ਕਿ ਫੌਜ ਮੁਖੀ ਜਨਰਲ ਕਿਆਨੀ ਇਸ ਲਈ ਵਚਨਬੱਧ ਹਨ। ਐਡਮਿਰਲ ਮੁਲੇਨ ਨੇ ਇਹ ਖੁਲਾਸਾ ਪਾਸਿਤਾਨ ਦੇ ਆਪਣੇ ਹਾਲੀਆ ਦੌਰੇ ਤੋਂ ਪਰਤਣ ਪਿੱਛੋਂ ਕੀਤਾ।
 ਨਿਊਯਾਰਕ : ਇਸੇ ਦੌਰਾਨ ਸੰਯੁਕਤ ਰਾਸ਼ਟਰ ਦੇ ਇਨਸਾਨੀ ਮਾਮਲਿਆਂ ਬਾਰੇ ਅੰਡਰ ਸਕੱਤਰ ਜਨਰਲ ਜੌਹਨ ਹੋਮਜ਼ ਨੇ ਪਾਕਿਸਤਾਨ ਦੇ ਗੜਬੜਜ਼ਦਾ ਉਤਰ ਪੱਛਮੀ ਖਿੱਤੇ ਵਿਚ ਘਰੋਂ ਬੇਘਰ ਹੋਏ ਲੋਕਾਂ ਨੂੰ  ਰਾਹਤ ਦੇਣ ਲਈ ਵਧੇਰੇ ਮਾਲੀ ਇਮਦਾਦ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੇਵਤਾ ਵਾਦੀ ਵਿਚ ਪਾਕਿਸਤਾਨੀ ਫੌਜ ਦੀ ਦਹਿਸ਼ਤਗਰਦਾਂ ਖਿਲਾਫ ਜਾਰੀ ਮੁਹਿੰਮ ਕਾਰਨ ਵੱਡੀ ਗਿਣਤੀ ਲੋਕ ਘਰਾਂ ਤੋਂ ਬੇਘਰ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਭਾਵੇਂ ਸੰਸਾਰ ਦਾ ਸਭ ਤੋਂ ਵੱਡਾ ਸੰਕਟ ਨਹੀਂ ਹੈ ਪਰ ਤਾਂ ਵੀ ਦੁਨੀਆਂ ਵਿਚਲੇ ਕਿਸੇ ਵੀ ਵੱਡੇ ਸੰਕਟ ਵਾਂਗ ਇਸ ਵਾਸੇ ਵੀ ਤੁਰੰਤ ਧਿਆਨ ਦਿੱਤੇ ਜਾਣ ਦੀ ਲੋੜ ਹੈ। ਆਗਾਮੀ ਬਰਸਾਤਾਂ ਦੇ ਮੱਦੇਨਜ਼ਰ ਇਸ ਪਾਸੇ ਹੋਰ ਵੀ ਛੇਤੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ।