ਸੰਪਤੀ ਦੇ ਲਈ ਕੀਤੀ ਗਈ ਜੈਕਸਨ ਦੀ ਹੱਤਿਆ, ਭੈਣ ਨੇ ਲਗਾਇਆ ਇਲਜ਼ਾਮ

ਲੰਡਨ , 12 ਜੁਲਾਈ : ਮਾਈਕਲ ਜੈਕਸਨ ਦੀ ਮੌਤ 'ਤੇ ਗਹਿਰਾਏ ਰਹੱਸ ਵਿਚ ਇੱਕ ਨਵਾਂ ਮੋੜ ਉਦੋਂ ਆ ਗਿਆ ਜਦੋਂ ਉਸ ਦੀ ਭੈਣ ਲਾ  ਟੋਇਆ ਨੇ ਦਾਅਵਾ ਕੀਤਾ ਕਿ ਸੰਗੀਤ ਦੇ ਬੇਤਾਜ ਬਾਦਸ਼ਾਹ ਦੀ ਹੱਤਿਆ ਉਸਦੀ ਇੱਕ ਅਰਬ ਪੌਂਡ ਮੁੱਲ ਦੀ ਸੰਪੱਤੀ ਦੇ ਲਈ ਕੀਤੀ ਗਈ, ਕਿਉਂਕਿ ਉਹ ਜ਼ਿੰਦਾ ਰਹਿਣ ਦੀ ਬਜਾਏ ਮਰਨ ਦੇ ਬਾਅਦ ਜ਼ਿਆਦਾ ਕੀਮਤੀ ਸੀ। ਲਾ ਟੋਇਆ ਦਾ ਇਹ ਦਾਅਵਾ ਲਾਸ ਏਂਜਲਸ ਪੁਲਿਸ ਮੁਖੀ ਦੇ ਇਹ ਸਵੀਕਾਰ ਕਰਨ ਦੇ ਦੋ ਦਿਨ ਬਾਅਦ ਆਇਆ ਹੈ ਕਿ ਉਹ ਜੈਕਸਨ ਦੀ ਮੌਤ ਦੇ ਮਾਮਲੇ ਵਿਚ ਸੰਭਾਵਿਤ ਹੱਤਿਆ ਦੇ ਪਹਿਲਾਂ ਦੀ ਜਾਂਚ ਕਰ ਰਹੇ ਹਨ।