ਅਫਗਾਨਿਸਤਾਨ ਦੇ ਕੂਨਾਰ ਖੇਤਰ ਵਿੱਚ ਹੈ ਓਸਾਮਾ

ਲੰਡਨ, 12 ਜੁਲਾਈ  ਪਾਕਿਸਤਾਨ ਦੇ ਗ੍ਰਹਿ ਮੰਤਰੀ  ਰਹਿਮਾਨ ਮਲਿਕ ਨੇ ਕਿਹਾ ਹੈ ਕਿ ਅਲ ਕਾਇਦਾ ਨੇਤਾ ਓਸਾਮਾ ਬਿਨ ਲਾਦੇਨ ਅਤੇ  ਇਸ ਅਤਿਵਾਦੀ ਸੰਗਠਨ ਦੇ ਪ੍ਰਮੁੱਖ ਮੈਂਬਰ ਅਫਗਾਨਿਸਤਾਨ ਦੇ ਕੂਨਾਰ ਖੇਤਰ ਵਿਚ ਲੁਕੇ ਹੋਏ ਹਨ। ਮਲਿਕ ਨੇ ਪਾਕਿਸਤਾਨ ਦੇ ਅੰਦਰ ਅਮਰੀਕੀ ਡਰੋਨ ਹਮਲਿਆਂ ਨੂੰ ਬੇਕਾਰ ਕਰਾਰ ਦਿੱਤਾ ਕਿਉਂਕਿ ਉਨ੍ਹਾਂ ਦੇ ਦੇਸ਼ ਵਿਚ ਕੋਈ ਵੀ ਵੱਡਾ ਅਤਿਵਾਦੀ ਮੌਜੂਦ ਨਹੀਂ ਹੈ। ਮਲਿਕ ਨੇ 'ਦੀ ਸੰਡੇ ਟਾਈਮਜ਼' ਨੂੰ ਕਿਹਾ ਕਿ ਜੇਕਰ ਓਸਾਮਾ ਪਾਕਿਸਤਾਨ ਵਿਚ ਹੁੰਦਾ ਤਾਂ ਸਾਨੂੰ ਇਸ ਬਾਰੇ ਵਿਚ ਪਤਾ ਹੁੰਦਾ ਕਿਉਂਕਿ ਅਸੀਂ ਹਾਲ ਹੀ ਦੇ ਮਹੀਨੇ ਵਿਚ ਕਬਾਇਲੀ ਖੇਤਰਾਂ ਵਿਚ ਹਜ਼ਾਰਾਂ ਫੌਜੀਆਂ ਨੂੰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਓਸਾਮਾ ਅਤੇ ਹੋਰ ਵੱਡੇ ਅਤਿਵਾਦੀ ਸਾਡੇ ਖੇਤਰ ਵਿਚ ਹੁੰਦੇ ਤਾਂ ਜਿਸ ਤਰ੍ਹਾਂ ਅਸੀਂ ਤਲਾਸ਼ੀ ਲੈ ਰਹੇ ਹਾਂ, ਉਨ੍ਹਾਂ ਨੂੰ ਫੜ੍ਹ ਲਿਆ ਜਾਂਦਾ। ਮਲਿਕ ਨੇ ਕਿਹਾ ਕਿ ਅਤਿਵਾਦੀਆਂ ਦੇ ਖਿਲਾਫ ਪਾਕਿਸਤਾਨ ਵਿਚ ਅਮਰੀਕੀ ਮਿਜ਼ਾਇਲਾਂ ਦੇ ਹਮਲੇ ਬੇਕਾਰ ਹਨ।