ਧਾਰਾ 370 ਖ਼ਤਮ ਕੀਤੀ ਜਾਵੇ

ਵਾਸ਼ਿੰਗਟਨ,13 ਜੁਲਾਈ :ਅਮਰੀਕਾ ਵਿੱਚ ਰਹਿਣ ਵਾਲੇ ਕਸ਼ਮੀਰੀ ਪੰਡਿਤਾਂ ਨੇ ਮੰਗ ਕੀਤੀ ਹੈ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕੀਤਾ ਜਾਵੇ ਕਿਉਂਕਿ ਦੀਰਘਕਾਲ ਦੇ ਲਈ ਇਸਦੀ ਮਹੱਤਤਾ ਨਹੀਂ ਹੈ।ਕੈਲੀਫੋਰਨੀਆ ਸਥਿਤ ਸਾਊਥ ਲੇਕ ਤਾਹੋ ਵਿੱਚ ਕਸ਼ਮੀਰੀ ਪੰਡਿਤਾਂ ਦੇ ਹਾਲ ਵਿੱਚ ਆਯੋਜਿਤ ਦੂਜੇ ਸਲਾਨਾ ਕੈਂਪ ਵਿੱਚ ਇਹ ਮੰਗ ਉਠਾਈ ਗਈ। ਅਮਰੀਕਾ ਦੇ ਵੱਖ ਵੱਖ ਹਿੱਸਿਆਂ ਵਿੱਚ ਰਹਿੰਦੇ ਲਗਭਗ 85 ਪਰਿਵਾਰਾਂ ਨੇ ਇਸ ਵਿੱਚ ਹਿੱਸਾ ਲਿਆ। ਆਪਣੀ ਮੁੱਖ ਭਾਸ਼ਣ ਵਿੱਚ ਸਾਬਕਾ ਕੇਂਦਰੀ ਮੰਤਰੀ ਸੁਬਰਮਣਿਅਮ ਸੁਆਮੀ ਨੇ ਕਿਹਾ ਕਿ ਧਾਰਾ 370 ਨੂੰ ਕੇਵਲ ਕੈਬਿਨਟ ਦੇ ਫੈਸਲੇ ਅਤੇ ਰਾਸ਼ਟਰਪਤੀ ਦੀ ਸਿਫਾਰਸ਼ ਦੇ ਨਾਲ ਹਟਾਇਆ ਜਾ ਸਕਦਾ

ਹੈ।ਕੈਂਪ ਵਿੱਚ ਹਿੱਸਾ ਲੈਣ ਵਾਲਿਆਂ ਨੇ ਮਹਿਸੂਸ ਕੀਤਾ ਕਿ ਕਸ਼ਮੀਰੀ ਹਿੰਦੂਆਂ ਦੇ ਵਿਰੁੱਧ ਧਾਰਾ 370 ਦਾ ਇਸਤੇਮਾਲ ਹੁੰਦਾ ਰਿਹਾ ਹੈ। ਦੋ ਦਿਨ ਦਾ ਇਹ ਸਮਾਰੋਹ ਚਾਰ ਜੁਲਾਈ ਨੂੰ ਆਯੋਜਿਤ ਕੀਤਾ ਗਿਆ, ਜਿਸਦਾ ਥੀਮ 'ਕਨੈਕਟ ਕਸ਼ਮੀਰ' ਸੀ।