ਅੱਤਵਾਦ ਨੂੰ ਟੱਕਰ ਦੇਣ ਦੀ ਯੋਜਨਾ
ਵਿਸ਼ੇਸ਼ ਦਲ ਗਠਿਤ ਕਰਨ ਦਾ ਪ੍ਰਸਤਾਵ
ਢਾਕਾ,13 ਜੁਲਾਈ :ਬੰਗਲਾਦੇਸ਼ ਸਰਕਾਰ ਨੇ ਦੇਸ਼ ਵਿੱਚ ਕੱਟੜ ਇਸਲਾਮੀ ਸੰਗਠਨਾਂ ਦੇ ਵੱਧਦੇ ਖਤਰਿਆਂ ਦੇ ਮੱਦੇਨਜ਼ਰ ਅੱਤਵਾਦ ਨਾਲ ਮੁਕਾਬਲਾ ਕਰਨ ਦੇ ਲਈ ਇੱਕ ਉੱਚ ਸਿਖਲਾਈ ਪ੍ਰਾਪਤ ਵਿਸ਼ੇਸ਼ ਬਲ ਗਠਿਤ ਕਰਨ ਦੀ ਯੋਜਨਾ ਬਣਾਈ ਹੈ। ਸਥਾਨਕ ਅਖ਼ਬਾਰ 'ਦੀ ਡੈਲੀ ਸਟਾਰ' ਦੇ ਅਨੁਸਾਰ ਪੁਲਿਸ ਮੁੱਖ ਦਫ਼ਤਰ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਦੇਸ਼ ਵਿੱਚ ਅੱਤਵਾਦ ਦੇ ਨਾਲ ਮੁਕਾਬਲੇ ਦੇ ਲਈ 3125 ਮੈਂਬਰੀ ਰਾਸ਼ਟਰੀ ਪੁਲਿਸ ਬਿਊਰੋ ਗਠਿਤ ਕਰਨ ਦੇ ਬਾਰੇ ਵਿੱਚ ਇੱਕ ਪ੍ਰਸਤਾਵ ਭੇਜਿਆ ਗਿਆ ਹੈ। ਸੂਤਰਾਂ ਦੇ ਅਨੁਸਾਰ ਇਸ ਪ੍ਰਸਤਾਵ ਨੂੰ ਅੰਤਿਮ ਮੰਜ਼ੂਰੀ ਦੇ ਲਈ ਕੱਲ੍ਹ ਗ੍ਰਹਿ ਮੰਤਰਾਲੇ ਦੇ ਰਾਹੀਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜਿਆ ਗਿਆ ਹੈ।ਬੰਗਲਾਦੇਸ਼ ਪੁਲਿਸ ਦੇ ਸਹਾਇਕ ਮੁੱਖ ਇੰਸਪੈਕਟਰ ਹਸਨ ਅਲ ਹੈਦਰ ਨੇ ਕਿਹਾ ਕਿ  ਅਸੀਂ ਵੱਖ ਵੱਖ ਦੇਸ਼ਾਂ ਦੀ ਅੱਤਵਾਦ ਨਿਰੋਧਕ ਸੰਗਠਨਾਂ ਦੇ ਗਠਨ ਅਤੇ ਉਹਨਾਂ ਦੀਆਂ ਗਤੀਵਿਧੀਆਂ ਦੀ ਜਾਂਚ ਕਰਨ ਦੇ ਬਾਅਦ ਇੱਕ ਪ੍ਰਸਤਾਵ ਤਿਆਰ ਕੀਤਾ ਹੈ।