ਤੰਗ ਕਰਨ ਦੇ ਦੋਸ਼ ਵਿਚ 'ਜਿੰਨ' 'ਤੇ ਮੁਕੱਦਮਾ ਦਾਇਰ
ਰਿਆਧ, 13 ਜੁਲਾਈ  : ਸਾਊਦੀ ਅਰਬ ਦੇ ਇਕ ਪਰਿਵਾਰ ਨੇ ਇਕ 'ਜਿੰਨ' 'ਤੇ ਚੋਰੀ ਕਰਨ ਅਤੇ ਤੰਗ ਕਰਨ ਦਾ ਦੋਸ਼ ਲਗਾਉਂਦਿਆਂ ਮੁਕੱਦਮਾ ਦਾਇਰ ਕੀਤਾ ਹੈ। ਸੂਤਰਾਂ ਅਨੁਸਾਰ ਇਸ ਪਰਿਵਾਰ ਨੇ ਜਿੰਨ 'ਤੇ ਤੰਗ ਕਰਨ, ਘਰ ਵਿਚ ਪੱਥਰ ਸੁੱਟਣ ਤੇ ਅਤੇ ਮੋਬਾਈਲ ਫੋਨ ਚੋਰੀ ਕਰਨ ਦਾ ਦੋਸ਼ ਲਗਾਇਆ। ਜਿੰਨ 'ਤੇ ਮੁਕਦਮਾ ਕਰਨ ਵਾਲਾ ਪਰਿਵਾਰ ਪਿਛਲੇ 15 ਸਾਲ ਤੋਂ ਰਹਿ ਰਿਹਾ ਹੈ। ਉਸਦਾ ਕਹਿਣਾ ਹੈ ਕਿ ਇਸ ਜਿੰਨ ਦੇ ਬਾਰੇ ਉਨ੍ਹਾਂ ਨੂੰ ਹਾਲ ਹੀ ਵਿਚ ਪਤਾ ਚੱਲਿਆ। ਸਥਾਨਕ ਅਦਾਲਤ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ। ਇਸਲਾਮੀ ਮਾਨਤਾ ਅਨੁਸਾਰ ਜਿੰਨ ਕਿਸੇ ਵੀ ਵਿਅਕਤੀ ਨੂੰ ਤੰਗ ਕਰ ਸਕਦਾ ਹੈ ਅਤੇ ਉਸ ਨੂੰ ਕਾਬੂ ਵਿਚ ਕਰ ਸਕਦਾ ਹੈ। ਮੁਕੱਦਮਾ ਦਾਇਰ ਕਰਨ ਵਾਲੇ ਪਰਿਵਾਰ ਦੇ ਮੁਖੀ ਦਾ ਕਹਿਣਾ ਹੈ ਕਿ ਸਾਨੂੰ ਅਣਜਾਣੀਆਂ ਅਵਾਜ਼ਾਂ ਸੁਣਦੀਆਂ ਹਨ। ਪਹਿਲਾਂ ਤਾਂ ਅਸੀਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਪਰ ਹੁਣ ਜਿੰਨ ਪੱਥਰ ਸੁੱਟਣ ਲੱਗਾ ਹੈ, ਜਿਸ ਤੋਂ ਬੱਚੇ ਡਰ ਗਏ ਹਨ।