ਉਜਾੜੇ ਦੇ ਸ਼ਿਕਾਰ ਲੋਕਾਂ ਦੀ ਸਵਾਤ 'ਚ ਵਾਪਸੀ ਸ਼ੁਰੂ

ਇਸਲਾਮਾਬਾਦ, 13 ਜੁਲਾਈ  : ਪਾਕਿਸਤਾਨ ਸਰਕਾਰ ਨੇ ਸਵਾਤ ਵਾਦੀ ਵਿਚੋਂ ਉਜੜੇ ਲੋਕਾਂ ਨੂੰ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਸ ਮੁਹਿੰਮ ਦੌਰਾਨ ਲਗਭਗ 20 ਲੱਖ ਲੋਕ ਉਜੜੇ ਸਨ। ਪਹਿਲੇ ਪੜਾਅ ਵਿਚ ਫੌਜ ਦੀ ਨਿਗਰਾਨੀ ਹੇਠ ਅੱਜ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਤੋਂ ਵਾਪਸ ਘਰਾਂ ਵੱਲ ਭੇਜਿਆ ਗਿਆ। ਸੂਤਰਾਂ ਅਨੁਸਾਰ ਇਨ੍ਹਾਂ ਲੋਕਾਂ ਨੂੰ ਕਈ ਮਹੀਨਿਆਂ ਤੱਕ ਸਹਾਇਤਾ ਦੀ ਲੋੜ ਪਵੇਗੀ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਦੇਸ਼ ਦੇ ਉਤਰ ਪੱਛਮੀ ਖੇਤਰ ਤੋਂ ਉਜੜੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਹੁਣ ਆਪਣੇ ਘਰਾਂ ਨੂੰ ਪਰਤ ਜਾਣ।  à¨‰à¨¨à©à¨¹à¨¾à¨‚ ਦੱਸਿਆ ਸੀ ਕਿ 13 ਜੁਲਾਈ ਤੋਂ ਚਾਰ ਪੜਾਵਾਂ ਵਿਚ ਸ਼ਰਨਾਰਥੀਆਂ ਦੀ ਘਰ ਵਾਪਸੀ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ।