ਓਬਾਮਾ ਵੱਲੋਂ 2000 ਤਾਲਿਬਾਨ ਦੇ ਕਤਲ ਬਾਰੇ ਜਾਂਚ ਦੇ ਹੁਕਮ

ਵਾਸ਼ਿੰਗਟਨ, 14 ਜੁਲਾਈ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਨ੍ਹਾਂ ਇਲਜ਼ਾਮਾਂ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਹੈ ਕਿ ਬੁਸ਼ ਪ੍ਰਸ਼ਾਸਨ ਨੇ ਸੀ ਆਈ ਏ ਦੀ ਹਮਾਇਤ ਪ੍ਰਾਪਤ ਅਫ਼ਗਾਨੀ ਜੰਗਜੂ ਜਨਰਲ ਅਬਦਲ ਰਸ਼ੀਦ ਦੋਸਤਮ ਦੁਆਰਾ 2001 ਵਿਚ ਅਫ਼ਗਾਨਿਸਤਾਨ 'ਚ ਸੈਂਕੜੇ ਤਾਲਿਬਾਨ ਕੈਦੀ ਮਾਰ ਮੁਕਾਉਣ ਦੇ ਮਾਮਲੇ ਦੀ ਪੜਤਾਲ ਕਰਨ ਦੇ ਯਤਨਾਂ ਅਤੇ ਮੰਗਾਂ ਦਾ ਵਿਰੋਧ ਕੀਤਾ ਸੀ।  ਓਬਾਮਾ ਨੇ ਕਿਹਾ, ਪਿੱਛੇ ਜਿਹੇ ਹੀ ਮੇਰੇ ਸਾਹਮਣੇ ਇਹ ਆਇਆ ਕਿ ਇਸ ਮਾਮਲੇ ਦੀ ਢੰਗ ਨਾਲ ਜਾਂਚ ਨਹੀਂ ਕੀਤੀ ਗਈ ਸੀ। ਇਸ ਲਈ ਮੈਂ ਆਪਣੀ ਕੌਮੀ ਸੁਰੱਖਿਆ ਟੀਮ ਨੂੰ ਇਸ ਸਬੰਧੀ ਤੱਥ ਇਕੱਤਰ ਕਰਨ ਲਈ ਕਿਹਾ ਹੈ ਤਾਂ ਕਿ ਅਗਲੀ ਕਾਰਵਾਈ ਕੀਤੀ ਜਾ ਸਕੇ।  2001 ਵਿਚ ਅਮਰੀਕੀ ਗੱਠਜੋੜ ਦੀਆਂ ਫੌਜਾਂ ਸਾਹਮਣੇ ਹਥਿਆਰ ਸੁੱਟਣ ਵਾਲੇ 2000 ਤਾਲਿਬਾਨ ਖ਼ਤਮ ਕਰ ਦਿੱਤੇ ਗਏ ਸਨ। ਇਹ ਸਾਰੇ ਦੋਸਤਮ ਦੀ ਹਿਰਾਸਤ ਵਿਚ ਸਨ। ਨਿਊਯਾਰਕ ਟਾਈਮਜ਼ ਅਨੁਸਾਰ

ਇਨ੍ਹਾਂ ਕਤਲਾਂ ਦੀ ਜਾਂਚ ਨਹੀਂ ਕੀਤੀ ਗਈ ਸੀ। ਇਹ ਮਾਮਲਾ ਇਸ ਕਰਕੇ ਦਬਾਅ ਦਿੱਤਾ ਗਿਆ ਸੀ 2000 ਤਾਲਿਬਾਨ ਕਤਲ ਕਰਨ ਦਾ ਕੰਮ ਅਬਦੁਲ ਰਸੀਦ ਕੌਸਤਮ ਨੇ ਕੀਤਾ ਸੀ, ਜੋ ਸੀ ਆਈ ਏ ਦਾ ਸਹਿਯੋਗੀ ਸੀ।