ਪਾਕਿਸਤਾਨੀ ਮਦਰੱਸੇ 'ਚ ਧਮਾਕਾ, 16 ਮੌਤਾਂ

ਇਸਲਾਮਾਬਾਦ, 14 ਜੁਲਾਈ : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇਕ ਛੋਟੇ ਜਿਹੇ ਪਿੰਡ ਅੰਦਰ ਸਥਿਤ ਇਕ ਮਦਰੱਸੇ 'ਚ ਹੋਏ ਧਮਾਕੇ ਦੌਰਾਨ 7 ਬੱਚਿਆਂ ਸਮੇਤ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ 120 ਦੇ ਕਰੀਬ ਜ਼ਖਮੀ ਹੋ ਗਏ।
 à¨…ਧਿਕਾਰੀਆਂ ਨੇ ਧਮਾਕੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਦਰੱਸੇ ਦੀ ਵਰਤੋਂ ਮੁੱਢ ਤੋਂ ਹੀ ਬੰਬ ਬਣਾਉਣ ਲਈ ਕੀਤੀ ਜਾਂਦੀ ਹੈ। ਦੱਖਣੀ ਪੰਜਾਬ ਦੇ ਮੀਆਂ ਛੰਨੋ ਦੇ ਨਜ਼ਦੀਕੀ ਪਿੰਡ 'ਚ ਇਹ ਧਮਾਕਾ ਕਰੀਬ 10 ਵਜੇ ਹੋਇਆ। ਸਥਾਨਕ ਲੋਕਾਂ ਅਨੁਸਾਰ ਮਦਰੱਸੇ 'ਚ ਪੜ੍ਹਾਉਾਂਦੇ ਰਆਜ਼ ਅਲੀ ਦੀ ਰਿਹਾਇਸ਼ ઑਚ ਇਹ ਧਮਾਕਾ ਹੋਇਆ। ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਮਦਰੱਸੇ ਦਾ ਅਧਿਆਪਕ ਅਲੀ ਪਾਬੰਦੀਸ਼ੁਦਾ ਧਾਰਮਿਕ ਸਮੂਹ ਦਾ ਮੈਂਬਰ ਹੈ। ਧਮਾਕੇ ਕਾਰਨ ਦਰਜਨਾਂ ਘਰ ਵੀ ਤਬਾਹ ਹੋ ਗਏ। ਅਧਿਕਾਰੀਆਂ ਨੇ ਮ੍ਰਿਤਕਾਂ ਦੀ

ਗਿਣਤੀ ਵਧਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਹੈ ਕਿ ਤਬਾਹ ਹੋਏ ਮਕਾਨਾਂ ਦੇ ਮਲਬੇ ਹੇਠੋਂ ਲਾਸ਼ਾਂ ਮਿਲ ਸਕਦੀਆਂ ਹਨ। ਧਮਾਕੇ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਾ ਹੋਣ ਦੀ ਗੱਲ ਕਹਿੰਦਿਆਂ ਅਧਿਕਾਰੀਆਂ ਨੇ ਕਿਹਾ ਕਿ ਮਲਬੇ ਵਿਚੋਂ ਗੋਲੇ, ਬੰਬ, ਗਰਨੇਡ, ਰਾਕਟ ਤੇ ਆਤਮਘਾਤੀ ਜੈਕਟਾਂ ਮਿਲੀਆਂ ਹਨ।
 à¨¸à¨¥à¨¾à¨¨à¨• ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਧਮਾਕੇ 'ਚ ਜੋ 120 ਵਿਅਕਤੀ ਜ਼ਖ਼ਮੀ ਹੋਏ ਹਨ, ਉਨ੍ਹਾਂ ਵਿਚੋਂ 40 ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰ ਲਿਆ ਗਿਆ ਹੈ, ਜਦੋਂ ਕਿ ਬਾਕੀਆਂ ਨੂੰ ਮੁਢਲੇ ਇਲਾਜ ਤੋਂ ਬਾਅਦ ਘਰਾਂ ਨੂੰ ਭੇਜ ਦਿੱਤਾ ਗਿਆ ਹੈ। ਜਿਓ ਨਿਊਜ਼ ਚੈਨਲ ਦੀਆਂ ਖ਼ਬਰਾਂ ਅਨੁਸਾਰ ਅਲੀ ਦੇ ਘਰ ਦੇ ਮਲਬੇ ਵਿਚੋਂ ਜੇਹਾਦੀ ਵਸਤਾਂ ਵੀ ਮਿਲੀਆਂ ਹਨ। ਇਨ੍ਹਾਂ ਵਸਤਾਂ ਵਿਚ ਦਹਿਸ਼ਤਵਾਦ ਦਾ ਪ੍ਰਚਾਰ ਕਰਨ ਵਾਲੀਆਂ ਕੈਸਟਾਂ ਤੇ ਹਰਕਤ ਉਲ ਜੇਹਾਦ ਅਲ ਇਸਲਾਮੀ ਦਹਿਸ਼ਤਗਰਦ ਜਥੇਬੰਦੀ ਦਾ ਪਰਚਾ ਸ਼ਾਮਲ ਹੈ।
 à¨ªà©à¨²à¨¿à¨¸ ਅਧਿਕਾਰੀਆਂ ਨੇ ਕਿਹਾ ਕਿ ਧਮਾਕੇ ਵਾਲੀ ਥਾਂ ઑਤੇ 40 ਫੁੱਟ ਚੌੜਾ ਤੇ 8 ਫੁੱਟ ਡੂੰਘਾ ਖੱਡਾ ਬਣ ਗਿਆ ਹੈ। ਇਸ ਧਮਾਕੇ ਵਿਚ ਤਕਰੀਬਨ 25 ਇਮਾਰਤਾਂ ਤਬਾਹ ਹੋਈਆਂ ਹਨ, ਜਿਨ੍ਹਾਂ ਵਿਚੋਂ ਪੇਂਡੂ ਸਿਹਤ ਕੇਂਦਰ ਅਤੇ ਮਦਰੱਸਾ ਸ਼ਾਮਲ ਹੈ। ਪਾਕਿ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਇਸ ਧਮਾਕੇ ਦੀ ਸਖ਼ਤ ਨਿਖੇਧੀ ਕਰਦਿਆਂ ਧਮਾਕੇ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ઑਚ ਲਿਆਉਣ ਦੀ ਗੱਲ ਕਹੀ।