'ਮਾਡਲਾਂ ਦਾ ਸੋਸ਼ਣ ਕਰਨ ਵਾਲਾ ਜਾਨ ਆਪਣਾ ਬਚਾਅ ਆਪ ਕਰ ਸਕਦੈ'

ਵਾਸ਼ਿੰਗਟਨ,14  ਜੁਲਾਈ  : ਮਾਡਲਾਂ ਨਾਲ ਯੌਨ ਸ਼ੋਸ਼ਣ ਦੇ ਦੋਸ਼ੀ ਭਾਰਤੀ ਮੂਲ ਦੇ ਫੈਸ਼ਨ ਡਿਜ਼ਾਇਨਰ ਆਨੰਦ ਜੈਨ ਨੂੰ ਕੈਲੇਫੋਰਨੀਆ ਦੀ ਇਕ ਅਦਾਲਤ ਨੇ ਆਪਣੇ ਮਾਮਲੇ 'ਚ ਖੁਦ ਦੇ ਬਚਾਅ ਦੀ ਆਗਿਆ ਦੇ ਦਿੱਤੀ ਹੈ ਅਤੇ ਉਸ ਦੇ ਵਕੀਲ ਨੂੰ ਹਟਾਉਣ ਦੀ ਅਰਜ਼ੀ ਵੀ ਸਵੀਕਾਰ ਕਰ ਲਈ ਹੈ। 35 ਸਾਲਾ ਆਨੰਦ ਨੂੰ  ਕੈਲੇਫੋਰਨੀਆ ਕੋਰਟ ਨੇ ਨਵੀਆਂ ਮਾਡਲਾਂ ਦੇ ਜਿਸਮਾਨੀ ਸ਼ੋਸ਼ਣ ਦਾ ਦੋਸ਼ੀ ਠਹਿਰਾਇਆ ਸੀ ਅਤੇ ਉਸ ਨੂੰ 162 ਸਾਲ ਦੀ ਸਜ਼ਾ ਸੁਣਾਈ ਸੀ। ਸਜ਼ਾ 'ਤੇ ਸੁਣਵਾਈ 31 ਅਗਸਤ ਨੂੰ ਹੋਣੀ ਹੈ। ਕੈਲੇਫੋਰਨੀਆ ਸੁਪੀਰੀਅਰ ਕੋਰਟ ਦੇ ਜੱਜ ਜਸਟਿਸ ਡੇਵਿਡ ਵੇਸਲੇ ਨੇ ਆਨੰਦ ਨੂੰ ਕਿਹਾ ਕਿ ਜੇਕਰ ਉਹ ਖੁਦ ਦੇ ਬਚਾਅ ਦੀ ਜ਼ਿੰਮੇਵਾਰੀ ਲੈਂਦਾ ਹੈ ਤਾਂ ਉਸ ਨੂੰ ਵਕੀਲ ਵਾਪਸ ਦੇਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਆਨੰਦ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਹ ਖੁਦ ਹੀ ਬਚਾਅ ਕਰਨਾ ਚਾਹੁੰਦਾ ਹੈ ਅਤੇ ਵਕੀਲ ਨੂੰ ਹਟਾਉਣਾ ਚਾਹੁੰਦਾ ਹੈ। ਆਨੰਦ ਨੇ ਜੱਜ ਨੂੰ ਕਿਹਾ ਕਿ

ਅਗਲੇ ਛੇ ਹਫਤੇ 'ਚ ਮੈਂ ਕਾਨੂੰਨੀ ਕਾਰਵਾਈ ਦਾ ਕਾਫੀ ਹਿੱਸਾ ਸੰਭਾਲਣ ਦੀ ਯੋਜਨਾ ਬਣਾਈ ਹੈ। ਉਸ ਨੇ ਕਿਹਾ ਕਿ ਜੇਕਰ ਮੈਂ ਵਿਸ਼ਵਾਸਯੋਗ ਅਤੇ ਪੱਕੇ ਸਬੂਤ ਲਿਆਉਂਦਾ ਹਾਂ ਕੀ ਤੁਸੀ ਇਸ ਕੈਲੰਡਰ ਨੂੰ ਬਦਲਣ 'ਤੇ ਵਿਚਾਰ ਕਰੋਗੇ ਤਾਂ ਜੱਜ ਨੇ ਕਿਹਾ ਕਿ ਅਸੀਂ ਇਕ ਸਮਾਂਸਾਰਣੀ ਬਣਾਈ ਹੈ ਕਿ ਜੇਕਰ ਆਨੰਦ ਪੱਕੇ ਸਬੂਤ ਲਿਆਉਣ ਦਾ ਵਿਸ਼ਵਾਸ ਦਿੰਦਾ ਹੈ ਤਾਂ ਇਸ ਨੂੰ ਜ਼ਰੂਰ ਬਦਲਿਆ ਜਾਵੇਗਾ। ਜੱਜ ਵੇਸਲੇ ਨੇ ਖੁਦ ਉਸ ਦਾ ਬਚਾਅ ਕਰਨ ਗੱਲ ਮੰਨ ਲਈ ਅਤੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਕ ਅਦਾਲਤ ਦੀ ਸਿਫਾਰਸ਼ ਵਾਲਾ ਜਾਂਚਕਰਤਾ ਹੋਵੇ।