ਅਫਗਾਨਿਸਤਾਨ 'ਚ ਹੈਲੀਕਾਪਟਰ ਦੁਰਘਟਨਾਗ੍ਰਸਤ

ਬਗਦਾਦ,14  ਜੁਲਾਈ  : ਅਫਗਾਨਿਸਤਾਨ ਦੇ ਹੇਲਮੰਦ ਸੂਬੇ 'ਚ ਫੌਜ ਦਾ ਇਕ ਹੈਲਕਾਪਟਰ ਦੁਰਘਟਨਾਗ੍ਰਸਤ ਹੋ ਗਿਆ ਜਿਸ ਕਾਰਨ ਉਸ 'ਚ ਸਵਾਰ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਅਫਗਾਨਿਸਤਾਨ 'ਚ ਨਾਟੋ ਦੀ ਅਗਵਾਈ ਵਾਲੀ ਫੌਜ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਸ ਹੈਲੀਕਾਪਟਰ ਵਿਚ ਮਜਦੂਰ ਸਵਾਰ ਸਨ ਜਿਨ੍ਹਾਂ 'ਚੋਂ ਦੋ ਮਾਰੇ ਗਏ। ਉਨ੍ਹਾਂ ਕਿਹਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਿੲਆ ਕਿ ਇਹ ਹੈਲੀਕਾਪਟਰ ਕਿਵੇਂ ਦੁਰਘਟਨਾਗ੍ਰਸਤ ਹੋਇਆ। ਅਫਗਾਨਿਸਤਾਨ 'ਚ ਅਗਲੇ ਮਹੀਨੇ ਹੋਣ ਵਾਲੀਆਂ ਰਾਸ਼ਟਪਰਤੀ ਚੋਣਾਂ ਦੇ  ਮਦੇਨਜ਼ਰ ਅਮਰੀਕਾ ਬ੍ਰਿਟੇਨ ਅਤੇ ਅਫਗਾਨਿਸਤਾਨ ਦੀਆਂ ਫੌਜਾਂ ਨੇ ਹੇਲਮੰਦ ਸੂਬੇ 'ਚ ਕਾਰਵਾਈ ਵਧਾ ਦਿੱਤੀ ਹੈ ਤਾਂ ਜੋ ਸੁਰੱਖਿਆ ਵਿਵਸਥਾ ਦਰੱਸਤ ਬਣੀ ਰਹੇ। ਅਮਰੀਕੀ ਫੌਜ ਦੇ ਬੁਲਾਰੇ ਲੈਫਟੀਨੈਂਟ ਕਮਾਂਡਰ ਕ੍ਰਿਸਟੀਨ  ਸਿਡੇਨਸਟੀਕਰ ਨੇ ਦੱਸਿਆ ਕਿ ਇਹ ਹੈਲੀਕਾਪਟਰ ਅਮਰੀਕੀ ਫੌਜ ਦਾ ਨਹੀਂ ਹੈ।

ਸੰਗਿਨ ਜ਼ਿਲ੍ਹੇ ਦੇ ਅਧਿਕਾਰੀ ਫਜ਼ਲੁੱਲ ਹੱਕ ਨੇ ਦੱਸਿਆ ਕਿ ਹੈਲੀਕਾਪਟਰ ਨੂੰ ਪਹਿਲਾਂ ਅੱਗ ਲੱਗੀ ਅਤੇ ਬਾਅ ਵਿਚ ਉਹ ਧਰਤੀ 'ਤੇ ਆ ਡਿੱਗਿਆ। ਪਿਛਲੇ ਹਫਤੇ ਦੱਖਣੀ ਅਫਗਾਨਿਸਤਾਨ ਦੇ ਜ਼ਾਬੁੱਲ ਸੂਬੇ ਵਿਚ ਵੀ ਇਕ ਹੈਲੀਕਾਪਟਰ ਦੁਰਘਟਨਾਗ੍ਰਸਤ ਹੋ ਗਿਆ ਸੀ ਜਿਸ 'ਚ ਬ੍ਰਿਟੇਨ ਦਾ ਇਕ ਫੌਜੀ ਅਤੇ ਕੈਨੇਡਾ ਦੇ ਦੋ ਸੈਨਿਕ ਮਾਰੇ ਗਏ ਸਨ।