ਬਾਪੂ ਦੀ ਸ਼ਤਰੀ ਦੀ ਸ਼ਾਮੇ,ਕੋਈ ਜੈਹਰੀਲੀ ਬਿਠ ਨਹੀ ਕਰਦਾ,..ਕੁੱਕੜ ਪਿੰਡੀਆ ..25
ਧੀਆਂ ਦੀਆਂ ਗਲਤੀਆਂ ਤੇ ,ਮਾਪੇ ਪੜਦਾ ਪਾਈ ਜਾਂਦੇ,
ਚਾਹੇ ਹੋਵੇ ਸਕੀ ਧੀ ਆਪਣੀ, ਚਾਹੇ ਮੂਹੋ ਧੀ ਬਣਾਈ ਹੋਵੇ!

ਐਇਨਾ ਕੂਸ਼ ਹੋ ਜਾਣ ਤੇ ਵੀ , ਕਿਓ ਮੇਰਾ ਮੂਹ ਬੰਦ ਹੈ,
ਜੂਬਾਨ ਮੇਰੀ ਨੂੰ ਲਗਾ ਤਾਲਾ, ਪਰ ਪੂਰੇ ਮੇਰੇ ਬਤੀ ਦੰਦ ਹੈ!

ਮੈਨੂ ਹਜੇ ਤਕ ਪਤਾ ਨਹੀ ਲਗਾ,ਇਸ ਪਿਸ਼ੇ ਕੇਹੜੀ ਗਲ ਹੈ,
ਜਾਂ ਮੈ ਬੇਹੋਸ਼ੀ ਦੇ ਵਿਚ ਹਾਂ , ਜਾਂ ਏਹ ਮੇਰਾ ਵਡਾ ਪਨ ਹੈ!

ਮੈ ਸੱਚ ਆਖਾਂ ਦੂਨੀਆਂ ਵਾਲਿਓ,ਮੇਰੇ ਮੰਨ ਦੀ ਸੱਚੀ ਗਲ ਹੈ,
ਪਲ ਪਲ ਮੈ ਝੂਰਦਾ ਜਾਵਾ, ਪਲ ਪਲ ਮੈ ਰਿਹਾ ਮਰ ਹੈ !

ਦੂਖਾਂ ਦੇ ਪਹਾੜ ਨੇ ਟੂਟੇ, ਧਰਮ ਕਰਮ ਦੀ ਏਹੋ  ਗਲ ਹੈ,
ਪਿਓ ਧੀ ਦਾ ਰਿਸਤਾ ਕੈਸਾ,ਨਾ ਜਿਸਵਿਚ ਕੋਈ ਵਲ ਸ਼ਲ ਹੈ!

ਆਜਾ ਤੇਰਾ ਸਿਰ ਪਲੋਸਾਂ,ਨੀ ਦੂਖੀ ਧੀਏ ਕਰਮਾ ਮਾਰੀਏ,
ਜੱਗ ਦੀਆਂ ਨਜਰਾਂ ਤੋਂ ਬੱਚਜਾ,ਤੂੰ ਅੜੀਅਲ ਸੂਭਾ ਵਾਲੀਏ!

ਪਰਧਾਨਗੀ ਹਥਿਆਉਣ ਲਈ,ਲੋਕਾਂ ਤੈਨੂ ਉਕਸਾਇਆ ਸੀ,
ਅਕਾਲ ਪੂਰਖ ਬੜਾ ਬੇਅੰਤ ਹੈ,ਜਿਸ ਨੇ ਭਾਂਣਾ ਵਰਤਾਇਆ ਈ!

ਪੰਜਾਬ ਦੀ ਧਰਤੀ ਉਤੇ ਜਾਕੇ, ਜਿਓ ਉਸ ਦਾ ਜਹਾਜ ਉਤਰਿਆ,
ਮਸ਼ਕਾਂ ਬੰਨ ਕੇ ਫੜ ਕੇ ਲੈ ਗਏ,ਜਿਵੇ ਕੋਈ ਅਤਵਾਦੀ ਉਤਰਿਆ!

ਮੰਨ ਦੀਆਂ ਮਨ ਵਿਚ ਰੈਹ ਗਈਆਂ,ਭਰਾ ਨੂ ਪਰਧਾਨ ਬਣੌਨ ਗਿਆ,
ਕਿਸੇ ਲਈ ਟੋਆ ਪਟਿਆ ਇਨਾ ਨੇ,ਆਪੇ ਖੂਹ ਵਿਚ ਡਿਗ ਪਿਆ!

ਰੱਬ ਦੀਆਂ ਗਲਾਂ ਰੱਬ ਹੀ ਜਾਣੇ,ਬੰਦਾ ਤਾਂ ਟਾਕੀ ਲਾਈ ਜਾਂਦਾ,
ਆਪਣੇ ਜਾਲ ਚ ਆਪੇ ਫਸਦਾ,ਰੱਬ ਕੀ ਕੋਤਕ ਵਰਤਾਈ ਜਾਂਦਾ!

ਤੈਨੂ ਵਰਤ ਕੇ ਪਿਸ਼ੇ ਹਟ ਗਏ,ਮੇਰੀਏ ਧੀਏ ਲਾਡੋ ਰਾਣੀਏ,
ਡੂਲੇ ਬੇਰਾਂ ਦਾ ਕੂਸ਼ ਨਹੀ ਵਿਗੜਿਆ,ਨੀ ਧੀਏ ਧੀ ਧਿਆਣੀਏ!

ਬਾਪੂ ਦੀ ਸ਼ਤਰੀ ਦੀ ਸ਼ਾਮੇ,ਕੋਈ ਜੈਹਰੀਲੀ ਬਿਠ ਨਹੀ ਕਰਦਾ,
ਚੂਗਲ ਝਾਤੀਆਂ ਮਾਰਨ ਵਾਲਾ, ਤੇਰਾ ਕੂਸ਼ ਵਿਗਾੜ ਨਹੀ ਸਕਦਾ!
ਕੁਕੱੜ ਪਿੰਡੀਆਂ ਸੀ ਨਿਰਦੋਸ਼ਾ, ਅੱਜ ਸਾਰਾ ਸੰਸਾਰ ਕੈਹ ਰਿਹਾ,
ਸੰਗਤ ਜਿਸ ਦੇ ਪਿਸ਼ੇ ਖੜ ਗਈ,ਸੰਸਥਾ ਦਾ ਪਰਧਾਂਨ ਕੈਹ ਰਿਹਾ!

mh.jpg