ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!..ਕੁੱਕੜ ਪਿੰਡੀਆ ..28
ਐ ਦੁਨੀਆ ਦੇ ਲੋਕੋ,ਕਰੋ ਮ੍ਹੇਨਤਾਂ ਭਾਰੀਆਂ,
ਖੂਨ ਪਸੀਨੇ ਦੀਆਂ , ਰੋਟੀਆਂ ਨਿਆਰੀਆਂ!

ਹਕ  ਹਲਾਲ ਦੀ ਕਮਾਈ  ਸਦਾ ਖਾਈ ਦੀ,
ਚੂਗਲੀ ਮਾਰ ਕੇ ਲੜਾਈ ਨਹੀ ਕਰਾਈ ਦੀ!

ਨਹੀ ਤੇ ਖੁਸ ਜਾਂਦੀਆਂ ਨੇ ਖੂਸ਼ੀਆਂ ਸਾਰੀਆਂ,
ਖੂਨ ਪਸੀਨੇ  ਦੀਆਂ ਰੋਟੀਆਂ  ਨਿਆਰੀਆਂ!

ਕਿਸੇ ਦੀ ਇਮਾਨਤ ਚ ਖਿਆਂਨਤ ਨ ਕਰੀਏ,
ਮ੍ਹੇਨਤ ਦੀ ਦੇਮੀ ਰੱਬਾ ਅਰਦਾਸ ਸਦਾ ਕਰੀਏ!

ਅਖਾਂ ਵਿਚ ਰੈਹਿਣ , ਸਦਾ ਹੀ ਖੂਮਾਰੀਆਂ,
ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!

ਚਾਂਈ ਚਾਂਈ ਨਠ ਨਠ ਸਦਾ ਕੰਮ ਕਰੀਏ,
ਮੂਹ ਵਿਚ ਰਬ ਨੂੰ ਸਦਾ ਯਾਦ ਕਰੀਏ!

ਮਥੇ ਉਤੇ ਆਓਣ ਤੇਲੀਆਂ ਨਿਆਰੀਆਂ,
ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!

ਹਡ ਭਨਮੀ ਕਮਾਈ ਵਿਚ ਡਾਡਾ ਰਸ ਹੂੰਦਾ,
ਬਚਿਆਂ ਦੀ ਜੁਬਾਨ ਵਿਚ ਮਿਠਾ ਰਸ ਹੂੰਦਾ!

ਹਰ ਸੰਗਰਾਂਦੇ ਦੇਗਾਂ  ਹੋਣ ਫਿਰ ਨਿਆਰੀਆਂ,
ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!

ਨੀਦ ਆਵੇ ਸੋਹਣੀ ਰਾਤੀਂ ਘੁਰਾੜੇ ਮਾਰ ਕੇ,
ਉਠਾਓਦਾਂ ਅਲਾਰਮ ਤੜਕੇ ਜਹੇ ਆਣ ਕੇ!

ਆਪ ਮੂਹਾਰੇ ਫਿਰ ਧੂਨੀਆਂ ਉਚਾਰੀਆਂ,
 ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!
mh.jpg