ਮੂਨ ਦੀ ਅਪੀਲ 'ਤੇ ਵਿਚਾਰ ਕਰ ਰਿਹੈ ਮਿਆਂਮਾਰ
ਸੰਯੁਕਤ ਰਾਸ਼ਟਰ, 15 ਜੁਲਾਈ -ਸੰਯੁਕਤ ਰਾਸ਼ਟਰ ਮੁੱਖ ਸਕੱਤਰ ਬਾਨ ਕੀ ਮੂਨ ਦੀ ਅਪੀਲ 'ਤੇ ਮਿਆਂਮਾਰ ਸਰਕਾਰ ਰਾਜਨੀਤਿਕ ਕੈਦੀਆਂ ਦੀ ਰਿਹਾਈ ਅਤੇ 2010 ਵਿੱਚ ਹੋਣ ਵਾਲੀ ਚੋਣ ਉਹਨਾਂ ਦੀ ਹਿੱਸੇਦਾਰੀ ਦੀ ਯੋਜਨਾ 'ਤੇ ਵਿਚਾਰ ਕਰ ਰਹੀ ਹੈ।
ਸੰਯੁਕਤ ਰਾਸ਼ਟਰੀ ਵਿੱਚ ਮਿਆਂਮਾਰ ਦੇ ਪ੍ਰਤੀਨਿਧੀ ਥਾਨ ਸਵੀ ਨੇ ਅੱਜ ਸੁਰੱਖਿਆ ਪਰਿਸ਼ਦ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਜੁੰਟਾ ਸਰਕਾਰ ਰਾਜਨੀਤਿਕ ਕੈਦੀਆਂ ਨੂੰ ਮਨੁੱਖੀ ਆਧਾਰ 'ਤੇ ਰਿਹਾਈ ਦੇਣ ਦੀ ਯੋਜਨਾ ਬਣਾ ਰਹੀ ਹੈ।  ਉਹਨਾਂ ਕਿਹਾ ਕਿ ਸੰਯੁਕਤ ਰਾਸ਼ਟਰ ਮੁੱਖ ਸਕੱਤਰ ਵੱਲੋਂ ਕੀਤੇ ਗਏ ਸਾਰੀਆਂ ਅਪੀਲਾਂ 'ਤੇ ਕਾਰਜ ਯੋਜਨਾ ਬਣਾਈ ਜਾ ਰਹੀ ਹੈ। ਹਾਲਾਂਕਿ ਸਵੀ ਨੇ ਇਹ ਨਹੀਂ ਦੱਸਿਆ ਕਿ  ਕਿੰਨੇ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ ਅਤੇ ਕਦੋਂ ਤੱਕ ਇਸ ਬਿਆਨ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਵਿਰੋਧੀ ਪੱਖ ਦੀ ਨੇਤਾ ਆਂਗ ਸਾਨ ਸੂ ਕੀ ਬਾਰੇ ਵੀ ਉਹਨਾਂ ਨੇ ਕੁਝ ਨਹੀਂ ਕਿਹਾ।