ਅਤਿਵਾਦੀਆਂ ਨੇ ਅਗਵਾ 6 ਭਾਰਤੀਆਂ ਨੂੰ ਰਿਹਾਅ ਕਰਨ ਲਈ ਸ਼ਰਤ ਪੇਸ਼ ਕੀਤੀ
ਅਬੂਜਾ, 15 ਜੁਲਾਈ-ਨਾਈਜ਼ੀਰੀਆ ਦੇ ਅਤਿਵਾਦੀ ਗਰੁੱਪ ਨੇ ਇਕ ਪੰਜਾਬੀ ਨੂੰ ਛੱਡਣ ਲਈ ਸ਼ਰਤ ਪੇਸ਼ ਕੀਤੀ ਹੈ। ਅਤਿਵਾਦੀ ਗਰੁੱਪ ਦੇ ਇਕ ਬੁਲਾਰੇ ਨੇ ਆਖਿਆ ਕਿ ਉਨ੍ਹਾਂ ਦੀ ਜਥੇਬੰਦੀ ਨਾਈਜ਼ੀਰੀਆ ਤੱਟ ਮੁਕਤੀ ਅੰਦੋਲਨ ਨੇ ਪਿਛਲੇ ਦਿਨ ਇਕ ਕੈਮੀਕਲ ਕੇਂਦਰ ਟੈਂਕਰ ਦੇ ਇਕ ਪੰਜਾਬੀ ਸਮੇਤ 6 ਲੋਕਾਂ ਨੂੰ ਅਗਵਾ ਕਰ ਲਿਆ ਸੀ, ਨੇ ਅੱਜ ਇਹ ਸ਼ਰਤ ਪੇਸ਼ ਕੀਤੀ ਹੈ ਕਿ ਇਨ੍ਹਾਂ ਦੇ ਇਕ ਸਾਥੀ ਆਗੂ ਹੈਨਰੀ ਉਕਾਹ ਨੂੰ ਰਿਹਾ ਕੀਤਾ ਜਾਵੇ ਤਾਂ ਜੋ ਉਹ ਉਸ ਨੂੰ ਇਲਾਜ ਲਈ ਵਿਦੇਸ਼ ਲਿਜਾ ਸਕਣ। ਜਥੇਬੰਦੀ ਦੇ ਬੁਲਾਰੇ ਜੋਮੋ ਗਬੋਮੋ ਨੇ ਆਖਿਆ ਕਿ ਜਦੋਂ ਤੱਕ ਉਨ੍ਹਾਂ ਦੀ ਜਥੇਬੰਦੀ ਦੇ ਨੇਤਾ ਨੂੰ ਰਿਹਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਅਗਵਾ ਕੀਤੇ ਗਏ ਕੈਮੀਕਲ ਟੈਂਕਰ 6 ਮੈਂਬਰਾਂ ਨੂੰ ਰਿਹਾਅ ਨਹੀਂ ਕਰੇਗੀ। ਉਨ੍ਹਾਂ ਨੇ ਇਨ੍ਹਾਂ ਦੀ ਸਿਹਤ ਬਾਰੇ ਦੱਸਿਆ ਕਿ ਇਹ ਬਿਲਕੁੱਲ ਠੀਕ-ਠਾਕ ਹਨ।