ਸਮਾਰਟ ਹਾਊਸ ਵਿਚ ਹੋਣਗੀਆਂ ਸਮਾਰਟ ਸਹੂਲਤਾਂ
ਹੁਣ ਚੋਰੀ ਅਤੇ ਬਿਜਲੀ ਦੀ ਬਚਤ ਹੋਵੇਗੀ ਆਮ ਜਿਹੀ ਗੱਲ
ਲੰਡਨ, 15 ਜੁਲਾਈ  : ਬਹੁਤ ਜਲਦ ਤੁਸੀਂ ਆਪਣੇ ਘਰ 'ਚ ਚੋਰੀ ਡਕੈਤੀ ਦੀ ਚਿੰਤਾ ਤੋਂ ਮੁਕਤ ਹੋ ਕੇ ਆਪਣੇ ਦੋਸਤਾਂ ਨਾਲ ਬਾਹਰ ਘੁੰਮਣ ਦਾ ਪ੍ਰੋਗਰਾਮ ਬਣਾ ਸਕਦੇ ਹੋ। ਬ੍ਰਿਟੇਨ ਸਥਿਤ ਹਰਟਫੋਰਡਸ਼ਾਇਰ ਯੂਨੀਵਰਸਿਟੀ ਦੇ ਵਿਗਿਆਨੀ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਛੱਡਣ 'ਤੇ ਐਸ ਐਮ ਐਸ ਭੇਜਣ ਵਾਲਾ ਇੰਟਰਹੋਮ ਨੂੰ ਬਣਾਉਣ 'ਚ ਕਾਮਯਾਬ ਹੋਏ ਹਨ। ਵਿਗਿਆਨੀ ਅਨੁਸਾਰ ਸਮਾਰਟ ਹਾਊਸ ੇਦੇ ਸਾਰੇ ਖਿੜਕੀਆਂ ਦਰਵਾਜ਼ੇ ਸੈਂਸਰ ਦੇ ਰਾਹੀਂ ਇਕ ਕੰਪਿਊਟਰ ਨਾਲ ਜੁੜੇ ਹੋਣਗੇ। ਜੇਕਰ ਘਰ ਵਾਲੇ ਬਾਹਰ ਜਾਂਦੇ ਸਮੇਂ ਮੇਨ ਗੇਟ ਬੰਦ ਕਰਨਾ ਭੁੱਲ ਜਾਂਦੇ ਹਨ ਤਾਂ ਸਮਾਰਟ ਹਾਊਸ ਉਨ੍ਹਾਂ ਨੂੰ ਮੈਸੇਜ ਭੇਜ ਕੇ ਖਤਰੇ ਦੇ ਪ੍ਰਤੀ ਚੌਕਸ ਕਰ ਦੇਵੇਗਾ।  ਸੁਨੇਹੇ ਦਾ ਜਵਾਬ ਮਿਲਦੇ ਹੀ ਉਹ ਦਰਵਾਜੇ 'ਤੇ ਨੋ ਐਂਟਰੀ ਦਾ ਬੰਦੋਬਸਤ ਵੀ ਕਰ ਦੇਵੇਗਾ। ਪ੍ਰਾਜੈਕਟ ਟੀਮ ਦੇ ਮੁਖੀ ਜੌਹਾਨ ਸਿਆਊ ਨੇ ਪਿਛਲੇ ਹਫਤੇ ਕਾਇਰੋ 'ਚ ਇਕ ਪ੍ਰੋਗਰਾਮ 'ਚ ਸਮਾਰਟ ਹਾਊਸ ਦਾ ਪ੍ਰਦਰਸ਼ਨ ਕੀਤਾ। ਇੰਟਰਹੋਮ ਦੀਆਂ ਖੂਬੀਆਂ 'ਤੇ ਚਰਚਾ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਆਧੁਨਿਕ ਇਨਫਰਾਰੈਡ ਸੈਂਸਰ ਨਾਲ ਲੈਸ ਇਹ ਘਰ ਇਕ ਸੈਂਟਰਲ ਕੰਪਿਊਟਰ ਨਾਲ ਜੁੜਿਆ ਹੋਇਆ ਹੈ। ਸਿਆਊ ਦੀ  ਮੰਨੀਏ ਤਾਂ ਸਮਾਰਟ ਹਾਊਸ ਦੇ ਕਿਸੇ ਵੀ ਕਮਰੇ 'ਚ ਘੱਟ ਤੋਂ ਘੱਟ ਇਕ ਵਿਅਕਤੀ ਦੇ ਰਹਿਣ 'ਤੇ ਹੀ ਉਸ ਕਮਰੇ ਦੇ ਬਿਜਲੀ ਪੱਖੇ ਚੱਲਣਗੇ। ਇਹ ਸਿਸਟਮ ਘਰ ਵਾਲਿਆਂ ਦੀ ਜ਼ਰੂਰਤ ਦੇ ਹਿਸਾਬ ਨਾਲ ਇਲੈਕਟਰੋਨਿਕ ਉਪਕਰਨ ਆਨ ਆਫ ਕਰਨ ਵਿਚ ਸਮਰਥ ਹੈ। ਇੰਟਰਹੋਮ 'ਚ ਇਹ ਆਪਣੇ ਆਪ ਫੀਡ ਹੋ ਜਾਂਦਾ ਹੈ ਕਿ ਡਰਾਇੰਗ ਰੂਮ, ਬੈਡਰੂਮ, ਕਿਚਨ ਜਾਂ ਬਾਥਰੂਮ 'ਚ ਘਰ ਦਾ ਕਿਹੜਾ ਮੈਂਬਰ ਕਦੋਂ ਮੌਜੂਦ ਹੋਵੇਗਾ।
 ਸਿਆਊ ਅਨੁਸਾਰ ਇੰਟਰਹੋਮ ਈਕੋ ਫਰੈਂਡਲੀ ਸਿਸਟਮ ਨਾਲ ਕਾਰਬਨ ਦੇ ਇਕੱਠੇ ਹੋਣ 'ਤੇ ਰੋਕ ਲੱਗਣ 'ਚ ਮਦਦ ਮਿਲੇਗੀ। ਇਸ ਨਾਲ ਹਰ ਸਾਲ ਬਿਜਲੀ ਦੇ ਬਿਲ 'ਚ ਹਜ਼ਾਰਾਂ ਰੁਪਏ ਦੀ ਕਟੌਤੀ ਕੀਤੀ ਜਾ ਸਕਦੀ