ਹੁਣ ਈ ਸੀ ਦੀ ਥਾਂ ਲੱਗਣਗੀਆਂ ਖਿੜਕੀਆਂ
ਖਿੜਕੀਆਂ ਦੇ ਸ਼ੀਸ਼ੇ ਗਰਮੀਆਂ 'ਚ ਠੰਡਕ ਅਤੇ ਸਰਦੀਆਂ 'ਚ ਗਰਮੀ ਦਾ ਅਹਿਸਾਸ ਦਿਵਾਉਣਗੀਆਂ
ਸਿਡਨੀ, 15 ਜੁਲਾਈ  : ਏ ਸੀ ਹੁਣ ਬੀਤੇ ਦਿਨਾਂ ਦੀ ਗੱਲ ਹੋਵੇਗੀ ਕਿਉਂਕਿ ਵਿਗਿਆਨਕਾਂ ਨੇ ਸ਼ੀਸ਼ੇ ਦੀਆਂ ਅਜਿਹੀਆਂ ਖਿੜਕੀਆਂ ਤਿਆਰ ਕੀਤੀਆਂ ਹਨ ਜਿਹੜੀਆਂ ਗਰਮੀ 'ਚ ਠੰਡੀਆਂ ਅਤੇ ਸਰਦੀ 'ਚ ਗਰਮੀ ਦਾ ਅਹਿਸਾਸ ਦਿਵਾਉਣਗੀਆਂ ਇਕ ਖਾਸ ਰਸਾਇਣ ਦੀ ਪਰਤ ਤੋਂ ਬਣੇ ਇਹ ਸ਼ੀਸ਼ੇ  ਘੱਟ ਆਮਦਨ ਵਾਲੇ ਲੋਕਾਂ ਲਈ ਇਕ ਚੰਗੀ ਖਬਰ ਹੋ ਸਕਦੇ ਹਨ।  ਭਾਰਤ ਵਰਗੇ ਵਿਕਾਸਸ਼ੀਲ ਦੇ ਵਿਚ ਤਾਂ ਇਸ ਕਿਸਮ ਦੇ ਸ਼ੀਸ਼ੇ ਨਾਲ ਬਣੀਆਂ ਖਿੜਕੀਆਂ ਧੂਮ ਮਚਾ ਸਕਦੀਆਂ ਹਨ। ਕਵੀਨਜ਼ਲੈਂਡ ਯੂਨੀਵਰਸਿਟੀ ਆਫ ਟੈਕਨਾਲੌਜ਼ੀ ਦੇ ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਵੱਡੀ ਮਾਤਰਾ 'ਚ ਗ੍ਰੀਨ ਹਾਊਸ ਗੈਸਾਂ ਦੇ ਇਕੱਠੇ ਹੋਣ ਲਈ ਜ਼ਿੰਮਵਾਰ ਏ ਸੀ ਦਾ ਇਹ ਈਕੋ ਫਰੈਂਡਲੀ ਬਦਲ ਹੋਵੇਗਾ। ਯੂਨੀਵਰਸਿਟੀ ਦੇ ਖੋਜ ਮਾਹਰਾਂ ਦਾ ਕਹਿਣਾ ਹੈ ਕਿ ਵੱਖੋ ਵੱਖਰੀ ਤਰ੍ਹਾਂ ਦੇ ਚਮਕਦਾਰ  ਪਰਤ ਵਾਲੇ ਸ਼ੀਸ਼ੀਆਂ ਨਾਲ ਘਰਾਂ 'ਚ ਊਰਜਾ ਦੀ ਖਪਤ ਘੱਟ ਹੋਵੇਗੀ ਅਤੇ ਇਸ ਨਾਲ 45 ਫੀਸਦੀ ਤੱਕ ਬਿਜਲੀ ਦੀ ਬਚਤ ਵੀ ਹੋਵੇਗੀ। ਇਸ ਦੇ ਨਾਲ ਹੀ ਕਾਰਬਨ ਪੈਦਾ ਹੋਣ ਵਿਚ ਵੀ ਕਮੀ ਹੋ ਸਕਦੀ ਹੈ। ਬੇਲ ਨੇ ਕਿਹਾ ਕਿ ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਗੈਸਾਂ ਦੇ ਭੰਡਾਰ 'ਚ ਏ ਸੀ ਦਾ ਬਹੁਤ ਵੱਡਾ ਹੱਥ ਹੈ ਉਨ੍ਹਾਂ ਮੁਤਾਬਕ ਏ ਸੀ ਘਰਾਂ ਅਤੇ ਦਫਤਰਾਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ। ਬੇਲ ਨੇ ਕਿਹਾ ਕਿ ਅੱਜ ਬਜ਼ਾਰ 'ਚ ਉਪਲਬਧ ਇਹ ਸ਼ੀਸ਼ੇ ਏ ਸੀ ਦੇ ਮੁਕਾਬਲੇ ਦੀ ਕੂਲਿੰਗ ਤਾਂ ਨਹੀਂ ਕਰਨਗੇ, ਪਰ ਗਰਮੀ ਦੇ ਮੌਸਮ ਵਿਚ ਕੜਕਦੀ ਧੁੱਪ ਤੋਂ ਨਿਜ਼ਾਤ ਦਿਵਾਉਣ ਲਈ ਇਹ ਕਾਫੀ ਹਨ। ਅਜਿਹੇ ਸ਼ੀਸ਼ੇ ਵਾਲੀਆਂ ਖਿੜਕੀਆਂ 'ਚ ਟਿੰਟਡ ਗਲਾਸ, ਫਿਰ ਏਅਰਗੈਪ ਅਤੇ ਉਸ ਤੋਂ ਬਾਅਦ ਖਾਸ ਕਿਸਮ ਦੀ ਗਰਮੀ ਸੋਖਣ ਵਾਲੇ ਗਲਾਸ ਦੀ ਵਰਤੋਂ ਕੀਤੀ ਗਈ ਹੈ। ਬੇਲ ਅਨੁਸਾਰ ਵਧੀਆ ਖਿੜਕੀਆਂ ਘਰਾਂ ਨੂੰ ਗਰਮੀ ਤੋਂ ਬਚਾਉਣ ਵਿਚ ਮਦਦ ਕਰਦੀਆਂ ਹਨ ਇਸ ਨਾਲ ਸਰਦੀਆਂ ਵਿਚ ਘਰ ਗਰਮ ਰਹਿੰਦਾ ਹੈ।