ਇਰਾਨੀ ਜਹਾਜ਼ ਹਾਦਸਾਗ੍ਰਸਤ, 169 ਮੌਤਾਂ

ਤਹਿਰਾਨ, 16 ਜੁਲਾਈ -ਇਰਾਨ ਦੇ ਉੱਤਰ-ਪੱਛਮੀ ਇਲਾਕੇ 'ਚ ਇਕ ਹਵਾਈ ਹਾਦਸੇ ਦੌਰਾਨ 169 ਵਿਅਕਤੀਆਂ ਦੀਆਂ ਜਾਨਾਂ ਗਈਆਂ ਹਨ। ਤਹਿਰਾਨ ਤੋਂ ਖ਼ਬਰ ਏਜੰਸੀ ਦੀਆਂ ਰਿਪੋਰਟਾਂ ਮੁਤਾਬਕ ਹਾਦਸਾਗ੍ਰਸਤ ਹੋਏ ਇਰਾਨ ਏਅਰ ਲਾਈਨ ਦੇ ਜਹਾਜ਼ ਵਿਚ 153 ਯਾਤਰੀ ਅਤੇ 16 ਸਟਾਫ਼ ਮੈਂਬਰ ਸਨ। ਇਸ ਤੋਂ ਪਹਿਲਾਂ ਮਿਲੀਆਂ ਰਿਪੋਰਟਾਂ ਮੁਤਾਬਕ ਇਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਮ੍ਰਿਤਕਾਂ ਦੀ ਗਿਣਤੀ 150 ਦੇ ਕਰੀਬ ਦੱਸੀ ਸੀ।
ਇਰਾਕ ਦੀ ਰਾਜਧਾਨੀ ਤਹਿਰਾਨ 'ਚ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਸਪੀਅਨ ਏਅਰਲਾਈਨਜ਼ ਦਾ ਜਹਾਜ਼ ਤਹਿਰਾਨ ਤੋਂ ਅਮਰੀਕਾ ਜਾ ਰਿਹਾ ਸੀ ਕਿ ਕਵਾਜ਼ਵਿਨ ਸ਼ਹਿਰ ਨੇੜੇ ਸਾਢੇ 11 ਵਜੇ ਦੇ ਕਰੀਬ ਹਾਦਸਾ ਗ੍ਰਸਤ ਹੋ ਗਿਆ। ਸਰਕਾਰੀ ਤੌਰ 'ਤੇ ਇਸ ਹਾਦਸੇ ਦੌਰਾਨ ਮਾਰੇ ਗਏ ਵਿਅਕਤੀਆਂ ਦੀ ਕੁੱਲ ਗਿਣਤੀ ਹਾਲੇ ਨਹੀਂ ਦੱਸੀ ਗਈ ਪਰ ਖ਼ਬਰ ਲਿਖੇ ਜਾਣ ਤੱਕ ਇਰਾਨ ਦੇ ਸਰਕਾਰੀ ਟੈਲੀਵਿਜ਼ਨ ਮੁਤਾਬਕ ਹਾਦਸਾ ਗ੍ਰਸਤ ਹੋਏ ਜਹਾਜ਼ ਵਿਚ 150 ਵਿਅਕਤੀ ਸਵਾਰ ਸਨ, ਜਿਨ੍ਹਾਂ ਸਾਰਿਆਂ ਦੇ ਮਾਰੇ ਜਾਣ ਦੀ ਸ਼ੰਕਾ ਹੈ। ਸਰਕਾਰੀ ਤੌਰ 'ਤੇ

ਫ਼ਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਸਿਰਫ਼ ਇੰਨਾ ਹੀ ਦੱਸਿਆ ਹੈ ਕਿ ਜਹਾਜ਼ ਵਿਚ ਸਵਾਰ ਸਾਰੇ ਹੀ ਯਾਤਰ ਅਤੇ ਸਟਾਫ਼ ਮੈਂਬਰ ਮਾਰੇ ਗਏ ਹਨ। ਦੱਸਿਆ ਗਿਆ ਕਿ ਇਹ ਜਹਾਜ਼ ਆਪਣੀ ਉਡਾਨ ਭਰਨ ਤੋਂ 16 ਮਿੰਟ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ।