ਚੰਡੀਗੜ੍ਹ ਵਿਚ ਜਲਦ ਹੀ ਹਰਿਆਣਾ ਦੀ ਆਪਣੀ ਹਾਈ ਕੋਰਟ ਹੋਵੇਗੀ : ਹੁੱਡਾ
ਚੰਡੀਗੜ੍ਹ, 16 ਜੁਲਾਈ  :  ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਆਸ ਪ੍ਰਗਟ ਕੀਤੀ ਕਿ ਜਲਦੀ ਹੀ ਚੰਡੀਗੜ੍ਹ ਵਿਚ ਹਰਿਆਣਾ ਦਾ ਆਪਣੀ ਹਾਈਗੋਰਟ ਹੋਵੇਗੀ। ਅੱਜ ਚੰਡੀਗੜ੍ਹ ਪ੍ਰੈਸ ਕਲੱਬ ਦੇ 29ਵੇਂ ਸਥਾਪਨਾ ਦਿਵਸ ਮੌਕੇ ਪ੍ਰੈਸ ਮਿਲਣੀ ਵਿਚ ਉਨ੍ਹਾਂ ਕਿਹਾ ਹਰਿਆਣਾ ਦਾ ਕਾਨੂੰਨੀ ਅਧਿਕਾਰੀ ਹੈ ਕਿ ਉਸ ਦਾ ਆਪਣਾ ਹਾਈਕੋਰਟ ਹੋਵੇ।  ਇਸ ਸਬੰਧੀ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਕਾਨੂੰਨ ਮੰਤਰੀ ਨਾਲ ਮੁਲਾਕਾਤ ਕਰਕੇ ਚੰਡੀਗੜ੍ਹ ਵਿਚ ਰਾਜ ਦੀ ਵੱਖ ਹਾਈਕੋਰਟ ਸਥਾਪਤ ਕਰਨਦੀ ਅਪੀਲ ਕੀਤੀ ਹੈ ਅਤੇ ਦੋਵਾਂ ਆਗੂਆਂ ਨੇ ਇਸ ਤਜਵੀਜ ਪ੍ਰਤੀ ਹਾਂ ਪੱਖੀ ਰੁਖ ਵਿਖਾਇਆ ਹੈ। ਹਰਿਆਣਾ ਦੇ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁੱਦੇ 'ਤੇ ਵਿਚਾਰ ਕਰਨ ਲਈ ਗਠਿਤ ਕੀਤੀ ਗਈ ਚੱਠਾ ਕਮੇਟੀ ਨੇ ਸਰਕਾਰ ਨੂੰ ਆਪਣੀ ਰਿਪੋਰਟ ਭੇਜ ਦਿੱਤੀ ਹੈ। ਇਸ ਕਮੇਟੀ ਨੇ ਹਰਿਆਣਾ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਠਨ ਦੀ ਸਿਫਾਰਸ਼ ਕੀਤੀ ਹੈ। ਇਸ ਕਮੇਟੀ ਦੀਆਂ ਸਿਫਾਰਸ਼ਾਂ ਦੇ ਕਾਨੂੰਨੀ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਬਾਅਦ ਵਿਚ ਕਮੇਟੀ ਦੇ ਗਠਨ ਵਿਚ ਕੋਈ ਕਾਨੂੰਨੀ ਰੁਕਾਵਟ ਨਾ ਆਵੇ। 
  ਸ੍ਰੀ ਹੁੱਡਾ ਨੇ ਕਿਹਾ ਰਾਜ ਸਰਕਾਰ ਹਰੇਕ ਨਾਗਰਿਕ ਨੂੰ ਡਰ ਮੁਕਤ ਵਾਤਾਵਰਣ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਉਦੇਸ਼ ਨੂੰ ਪੂਰਾ ਕਰਨ ਦੇ ਲਈ ਰਾਜ ਵਿਚ ਪੁਲਿਸ ਐਕਟ ਲਾਗੂ ਕੀਤਾ ਗਿਆ। ਗੁੜਗਾਉਂ ਵਿਚ ਪੁਲੀਸ ਕਮਿਸ਼ਨਰੀ ਪ੍ਰਣਾਲੀ ਸ਼ੁਰੂ ਹੋ ਜਾਵੇਗੀ। ਸ੍ਰੀ ਹੁੱੜਾ ਨੇ ਕਿਹਾ ਕਿ ਹਰਿਆਣਾ ਨੂੰ ਸਾਰੇ ਖੇਤਰਾਂ ਵਿਚ ਦੇਸ਼ ਦਾ ਇਕ ਨੰਬਰ ਰਾਜ ਬਣਾਉਣਾ ਉਨ੍ਹਾਂ ਦਾ ਮਿਸ਼ਨ ਹੈ ਅਤੇ ਇਸ ਮਿਸ਼ਨ ਨੂੰ ਪੂਰਾ ਕਰਨ ਦੇ ਲਈ ਉਹ ਪੂਰਾ ਜ਼ੋਰ ਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਰਬੀ ਦੇ ਮੌਸਮ ਦੇ ਦੌਰਾਨ ਰਾਜ ਵਿਚ 70 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ, ਜੋ ਕਿ ਆਪਣੇ ਆਪ ਵਿਚ ਇਕ ਰਿਕਾਰਡ ਹੈ। ਉਦਯੋਗਿਕ ਵਿਕਾਸ ਬਾਰੇ ਉਨ੍ਹਾਂ ਕਿਹਾ ਪਿਛਲੇ ਸਾਢੇ ਚਾਰ ਸਾਲਾਂ ਵਿਚ ਰਾਜ ਵਿਚ 60 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ, ਜਦ ਕਿ ਸਾਲ 1996 ਵਿਚ ਰਾਜ ਦੇ ਗਠਨ ਤੋਂ ਲੈ ਕੇ 2005 ਤੱਕ 40 ਸਾਲਾਂ ਵਿਚ 40 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਸ ਦੇ ਇਲਾਵਾ 90 ਹਜ਼ਾਰ ਗਰੋੜ ਰੁਪਏ ਦਾ ਨਿਵੇਸ਼ ਪ੍ਰਕ੍ਰਿਅਿਾ ਅਧੀਨ ਹੈ। ਵਿਸ਼ੇਸ਼ ਆਰਥਕ ਜ਼ੋਨ ਵਿਚ ਨਿਵੇਸ਼ ਇਸ ਤੋਂ ਵੱਖਰਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਉਹ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਦਸਾਂ ਵਿਚੋਂ ਨੌ ਸੀਟਾਂ ਜਿਤਾ ਕੇ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ 'ਤੇ ਮੋਹਰ ਵੀ ਲਗਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਚਾਲੂ ਮਾਲੀ ਸਾਲ ਲਈ 11 ਹਜ਼ਾਰ ਗਰੋੜ ਰੁਪਏ ਦੀ ਯੋਜਨਾ ਬਜਟ ਨਿਰਧਾਰਤ ਕੀਤਾ ਗਿਆ ਹੈ,ਜੋ ਪਿਛਲੀ ਸਰਕਾਰ ਦੇ ਪੰਜ ਸਾਲਾਂ ਦੇ ਕੁਲ ਯੋਜਨਾ ਬਜਟ ਤੋਂ ਵੀ ਵੱਧ ਹੈ। ਇਨੈਲੋ ਦੇ ਸਬੰਧ ਵਿਚ ਪੁੱਛੇ ਗਏ ਇਥ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਇਨੈਲੋ ਅਸਲ ਮੁੱਦਿਆਂ ਅਤੇ ਸਿਧਾਂਤਾਂ ਤੋਂ ਭਟਕ ਗਈ ਹੈ। ਇਸ ਲਈ ਸ੍ਰੀ ਸੰਪਤ ਸਿੰਘ ਅਤੇ ਸ੍ਰੀ ਧੀਰ ਪਾਲ ਜਿਹੇ ਨੇਤਾਵਾਂ ਨੇ ਇਹ ਪਾਰਟੀ ਛੱਡ ਦਿੱਤੀ ਹੈ।
 à¨ªà©°à¨œà¨¾à¨¬ ਵਿਧਾਨ ਸਭਾ ਦੁਆਰਾ ਅੰਤਰਰਾਜੀ ਜਲ ਸਮਝੌਤਾ ਐਕਅ ਰੱਦ ਕੀਤੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਇਹ ਮਾਮਲਾ ਸੁਪਰੀਮ ਕੋਰਟ ਦੇ ਕੋਲ ਪੈਂਡਿੰਗ ਹੈ ਅਤੇ ਰਾਜ ਸਰਕਾਰ ਨੇ ਸੁਪਰੀਮ ਕੋਰਟ ਤੋਂ ਇਸ ਮੁੱਦੇ 'ਤੇ ਜਲਦੀ ਤੋਂ ਜਲਦੀ ਫੈਸਲਾ ਲੈਣ ਦੀ ਅਪੀਲ ਕੀਤੀ। ਸ੍ਰੀ ਹੁੱਡਾ ਨੇ ਚੰਡੀਗੜ੍ਹ ਪ੍ਰੈਸ ਕਲੱਬ ਨੂੰ ਆਪਣੇ ਇਛੁੱਕ ਫੰਡ ਤੋਂ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਚੰਡੀਗਡ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਪੰਧੇਰ ਨੇ ਮੁੱਖ ਮੰਤਰੀ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਕਲੱਬ ਦੀ ਤਰਫੋਂ ਯਾਦਗਾਰੀ ਚਿੰਨ੍ਹ ਭੇਂਟ ਕੀਤਾ।