ਨਬਾਰਡ ਵਲੋਂ 302 ਵਿਕਾਸ ਕਾਰਜਾਂ ਲਈ ਸਹਾਇਤਾ
ਚੰਡੀਗੜ੍ਹ, 16 ਜੁਲਾਈ  :  ਪੰਜਾਬ ਸਰਕਾਰ ਵਲੋਂ ਨਬਾਰਡ ਦੀ ਸਹਾਇਤਾ ਨਾਲ ਰਾਜ ਵਿੱਚ ਸੜਕਾਂ, ਓਵਰ ਬ੍ਰਿਜ ਅਤੇ ਹੋਰ ਵਿਕਾਸ ਕਾਰਜਾਂ ਲਈ 769.45 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਨਬਾਰਡ ਦੀ ਸਹਾਇਤਾ ਨਾਲ 302 ਕੰਮਾਂ ਵਿਚੋਂ 255 ਕੰਮ ਮੁਕੰਮਲ ਕਰ ਲਏ ਗਏ ਹਨ। ਜਿਨ੍ਹਾਂ 'ਤੇ 652.50 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਤਾਂ ਜੋ ਮਿਥੇ ਸਮੇਂ ਵਿੱਚ ਵਿਭਾਗੀ ਕੰਮਾਂ ਨੂੰ ਯੋਜਨਾਵੱਧ ਤਰੀਕੇ ਨਾਲ ਪੂਰਾ ਕੀਤਾ ਜਾ ਸਕੇ। ਇਸ ਦੀ ਜਾਣਕਾਰੀ ਲੋਕ ਨਿਰਮਾਣ ਵਿਭਾਗ ਦੇ ਇਕ ਬੁਲਾਰੇ ਨੇ ਦਿੰਦਿਆਂ ਦੱਸਿਆ ਕਿ ਰਾਜ ਵਿੱਚ 13 ਸੜਕਾਂ ਅਤੇ 17 ਪੁੱਲਾਂ ਤੇ ਕੰਮ ਚਲ ਰਿਹਾ ਹੈ ਅਤੇ ਬਾਕੀ ਰਹਿੰਦੇ ਕੰਮਾਂ ਨੂੰ ਮਾਰਚ 2010 ਵਿੱਚ ਮੁਕੰਮਲ ਕਰ ਦਿੱਤਾ ਜਾਵੇਗਾ।
 à¨‰à¨¹à¨¨à¨¾à¨‚ ਦੱਸਿਆ ਕਿ 60 ਵਿਕਾਸ ਕਾਰਜਾਂ ਵਿਚੋਂ 470.35 ਕਿਲੋਮੀਟਰ ਦੀਆਂ 59 ਸੜਕਾਂ ਅਤੇ ਇਕ ਪੁੱਲ ਉਤੇ 220.74 ਕਰੋੜ ਰੁਪਏ ਨਬਾਰਡ ਵਲੋਂ ਪਿਛਲੇ ਸਾਲ ਮੰਨਜੂਰ ਕੀਤੇ ਗਏ ਸਨ। ਸੜਕਾਂ ਦੇ 59 ਕੰਮ ਪ੍ਰਗਤੀ ਅਧੀਨ ਹਨ ਜਦੋਂ ਕਿ ਇਕ ਪੁੱਲ ਦਾ ਕੰਮ ਪੂਰਾ ਕੀਤਾ ਜਾ ਚੁੱਕਾ ਹੈ। ਇਨ੍ਹਾਂ ਸੜਕਾਂ ਅਤੇ ਪੁੱਲਾਂ ਦੇ ਕੰਮਾਂ ਨੂੰ ਕ੍ਰਮਵਾਰ ਮਾਰਚ 2010 ਅਤੇ 2011 ਵਿੱਚ ਪੂਰਾ ਕਰਨ ਦਾ ਟੀਚਾ ਹੈ। ਇਸ ਪ੍ਰੋਜੈਕਟ ਦੀ 220.74 ਕਰੋੜ ਰੁਪਏ ਦੀ ਰਾਸ਼ੀ ਵਿਚੋਂ 58.68 ਕਰੋੜ ਰੁਪਏ ਖਰਚ ਹੋ ਚੁੱਕੇ ਹਨ।ਉਹਨਾਂ ਹੋਰ ਦੱਸਿਆ ਕਿ ਨਬਾਰਡ ਵਲੋਂ ਮੌਜੂਦਾ ਸਾਲ ਦੇ ਸ਼ੁਰੂ ਵਿੱਚ ਇਕ ਸਕੀਮ ਤੇ 113.56 ਕਰੋੜ ਰੁਪਏ ਮਨਜੂਰ ਕੀਤੇ ਗਏ ਸਨ ਅਤੇ 76 ਕੁਲ ਕੰਮਾਂ ਵਿਚੋਂ 66 ਸੜਕਾਂ ਅਤੇ 10 ਪੁੱਲ ਪ੍ਰਗਤੀ ਅਧੀਨ ਹਨ। ਜਿਨ੍ਹਾਂ 'ਤੇ 24.60 ਕਰੋੜ ਰੁਪਏ ਖਰਚ ਆ ਚੁੱਕੇ ਹਨ। ਇਨ੍ਹਾਂ ਸਾਰੇ ਕੰਮਾਂ ਨੂੰ ਮਾਰਚ 2012 ਵਿੱਚ ਪੂਰਾ ਕਰਨ ਦਾ ਟੀਚਾ ਹੈ। ਉਹਨਾਂ ਸਪਸ਼ਟ ਕੀਤਾ ਕਿ ਇਨ੍ਹਾਂ ਸਾਰੇ ਕੰਮਾਂ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕਰਨ ਦੇ ਤਨਦੇਹੀ ਨਾਲ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਕੰਮਾਂ ਵਿੱਚ ਕਿਸੇ ਵੀ ਪੱਧਰ 'ਤੇ ਕੁਤਾਹੀ ਜਾਂ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।