ਪੁਲਿਸ ਮੁਖੀ ਵਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਜ਼ੋਰਦਾਰ ਮੁਹਿੰਮ ਵਿੱਢਣ ਦਾ ਸੱਦਾ
ਚੰਡੀਗੜ੍ਹ, 16 ਜੁਲਾਈ - ਪੰਜਾਬ ਪੁਲਿਸ ਦੇ ਮੁਖੀ ਸ੍ਰੀ ਪੀ.ਐਸ.ਗਿੱਲ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਮਨੋਰੰਜਨ ਦੇ ਨਾਲ-ਨਾਲ ਸਾਫਟਵੇਅਰ ਸਨਅਤ ਵਿੱਚ ਵੱਧ ਰਹੀ ਪਾਇਰੇਸੀ ਜਿਹੀਆਂ ਵੱਡੀਆਂ ਬੁਰਾਈਆਂ ਵਿਰੁੱਧ ਇਕ ਵਿਆਪਕ ਮੁਹਿੰਮ ਵਿੱਢਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਨ੍ਹਾਂ ਕਾਲੇ ਧੰਦਿਆਂ ਤੋਂ ਹੋ ਰਹੀ ਆਮਦਨ ਸਾਡੇ ਸਮਾਜ ਵਿੱਚ ਕਈ ਹੋਰ ਤਰ੍ਹਾਂ ਦੇ ਜੁਰਮਾਂ ਲਈ ਜਿੰਮੇਵਾਰ ਹੈ। ਇਥੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਆਪਣੀ ਪਲੇਠੀ ਮੀਟਿੰਗ ਵਿੱਚ ਡੀ.ਜੀ.ਪੀ. ਨੇ ਕਿਹਾ ਕਿ ਇਸ ਚੁਣੌਤੀ ਨਾਲ ਰਵਾਇਤੀ ਅਤੇ ਹੋਰਨਾਂ ਸਾਧਨਾਂ ਤੋਂ ਗੁਪਤ ਸੂਚਨਾਵਾਂ ਰਾਹੀਂ ਇਕ ਪ੍ਰਭਾਵਸ਼ਾਲੀ ਮੁਹਿੰਮ ਆਰੰਭ ਕਰਕੇ ਹੀ ਅਸਰਦਾਇਕ ਢੰਗ ਨਾਲ ਨਜਿੱਠਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਕ ਸਰਹੱਦੀ ਰਾਜ ਹੋਣ ਕਾਰਨ ਗੁਆਂਢੀ ਦੇਸ਼ਾਂ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਰੂਟ ਤੇ ਹੋਣ ਦਾ ਖਮਿਆਜ਼ਾ ਤਾਂ ਭੁਗਤਣਾ ਹੀ ਪੈਣਾ ਹੈ ਅਤੇ ਇਸ ਲਈ ਇਸ ਮੁਹਾਜ਼ ਤੇ ਸਾਡਾ ਪੂਰੀ ਤਰ੍ਹਾਂ ਚੌਕਸ ਰਹਿਣਾ ਵੀ ਲਾਜ਼ਮੀ ਬਣ ਜਾਂਦਾ ਹੈ। ਨੌਜਵਾਨ ਅਧਿਕਾਰੀਆਂ ਨੂੰ ਪੁਲਿਸ ਵਿਵਸਥਾ ਪ੍ਰਦਾਨ ਕਰਨ ਵਿੱਚ ਪੂਰੀ ਤਰ੍ਹਾਂ ਪੇਸ਼ੇਵਾਰਾਨਾ ਪਹੁੰਚ ਅਪਣਾਉਣ ਦਾ ਸੁਝਾਅ ਦਿੰਦਿਆਂ ਪੁਲਿਸ ਮੁਖੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੇ ਦਬਾਅ ਹੇਠ ਪੰਜਾਬ ਪੁਲਿਸ ਨਿਯਮਾਂ ਦੀ ਅਣਦੇਖੀ ਕਦਾਚਿਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਲ੍ਹਾ ਪੁਲਿਸ ਮੁਖੀਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਜਾਂਚ ਦੇ ਕੰਮ ਵਿੱਚ ਤੇਜ਼ੀ ਲਿਆਉਣ ਵਿੱਚ ਲੋੜੀਂਦੇ ਸਾਰੇ ਕਦਮ ਚੁੱਕਦਿਆਂ ਇਨ੍ਹਾਂ ਮਾਮਲਿਆਂ ਵਿੱਚ ਸਮੇਂ-ਸਿਰ ਅਦਾਲਤਾਂ ਵਿੱਚ ਚਾਲਾਨ ਪੇਸ਼ ਕਰਨੇ ਯਕੀਨੀ ਬਣਾਉਣ ਤਾਂ ਕਿ ਪੀੜਤ ਧਿਰਾਂ ਨੂੰ ਛੇਤੀ ਨਿਆਂ ਮਿਲ ਸਕੇ। ਮੁਲਜ਼ਮਾਂ ਨੂੰ ਸਜ਼ਾਵਾਂ ਮਿਲਣ ਦੀ ਘੱਟ ਪ੍ਰਤੀਸ਼ਤਤਾ 'ਤੇ ਆਪਣੀ ਚਿੰਤਾ ਜ਼ਾਹਿਰ ਕਰਦਿਆਂ ਪੁਲਿਸ ਮੁਖੀ ਨੇ ਕਿਹਾ ਕਿ ਸਾਰੇ ਜ਼ੁਰਮਾਂ ਦੀ ਪੇਸ਼ੇਵਾਰਾਨਾ ਅਤੇ ਵਿਗਿਆਨਕ ਜਾਂਚ ਮੌਜੂਦਾ ਦ੍ਰਿਸ਼ ਵਿੱਚ ਜ਼ਿਕਰਯੋਗ ਤਬਦੀਲੀ ਲਿਆ ਸਕਦੀ ਹੈ।
 à¨‰à¨¨à©à¨¹à¨¾à¨‚ ਕਿਹਾ ਕਿ ਸਮੂਹ ਜਾਂਚ ਅਧਿਕਾਰੀ ਜੁਰਮ ਵਾਲੇ ਸਥਾਨਾਂ ਦੀ ਵਿਸਤ੍ਰਿਤ ਵੀਡੀਓ ਰਿਕਾਰਡਿੰਗ ਕਰਵਾਉਣ ਤਾਂ ਜੋ ਲੋੜ ਪੈਣ ਤੇ ਉਸ ਨੂੰ ਸਬੂਤ ਵਜੋਂ ਵਰਤਿਆ ਜਾ ਸਕੇ। ਲੁੱਟਾਂ-ਖੋਹਾਂ, ਭੰਨਤੋੜ, ਅਣਸੁਲਝੇ ਗੰਭੀਰ ਜੁਰਮਾਂ ਅਤੇ ਸਰਕਾਰੀ ਅਧਿਕਾਰੀਆਂ 'ਤੇ ਹਮਲਿਆਂ ਦੇ ਨਵੇਂ ਰੁਝਾਨ ਦਾ ਕਰੜਾ ਨੋਟਿਸ ਲੈਂਦਿਆਂ ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਅਜਿਹੇ ਮਾਮਲਿਆਂ ਦੀ ਜਾਂਚ ਦੀ ਨਿਗਰਾਨੀ ਨਿੱਜੀ ਤੌਰ 'ਤੇ ਨਿਰੰਤਰ ਕਰਨ ਤਾਂ ਜੋ ਇਨ੍ਹਾਂ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਯਕੀਨੀ ਬਣਾਈਆ ਜਾ ਸਕਣ।ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਪੁਲਿਸ ਦੀ ਸ਼ਾਖ ਬਦਲਣ ਲਈ ਸਮਾਜ ਦਾ ਭਰੋਸਾ ਜਿੱਤਣ ਦੇ ਮਕਸਦ ਨਾਲ ਜੁਰਮ ਰੋਕਣ ਦੇ ਅਹਿਮ ਕਾਰਜ ਵਿੱਚ ਸਮੁਦਾਇਕ ਭਾਈਵਾਲੀ ਦਾ ਉਪਰਾਲਾ ਕਰਨ।
 à¨‰à¨¨à©à¨¹à¨¾à¨‚ ਕਿਹਾ ਕਿ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਕਿਸੇ ਵੀ ਪੁਲਿਸ ਅਧਿਕਾਰੀ ਦੀ ਯੋਗਤਾ ਦੇ ਦੋ ਮਾਪਦੰਡ ਜੁਰਮਾਂ ਦੀ ਰੋਕ ਅਤੇ ਤਫਤੀਸ਼ ਹਨ। ਪੁਲਿਸ ਅਧਿਕਾਰੀਆਂ ਨੂੰ ਖੁਦ ਮਿਸਾਲ ਬਣ ਕੇ ਫੋਰਸ ਦੀ ਅਗਵਾਈ ਕਰਨ ਦਾ ਸੱਦਾ ਦਿੰਦਿਆਂ ਪੁਲਿਸ ਮੁਖੀ ਨੇ ਕਿਹਾ ਕਿ ਇਕ ਸੂਝਵਾਨ ਪੁਲਿਸ ਅਧਿਕਾਰੀ ਚੁਣੌਤੀਆਂ ਅਤੇ ਵਿਵਾਦਾਂ ਨੂੰ ਮੌਕਿਆਂ ਵਿੱਚ ਤਬਦੀਲ ਕਰਦਾ ਹੈ ਅਤੇ ਹਰ ਜੁਰਮਾਂ ਦੀ ਰੋਕ ਅਤੇ ਜਾਂਚ ਲਈ ਇਕ ਬਦਲਵੀ ਕਾਰਜ ਯੋਜਨਾ ਲੈ ਕੇ ਆਉਂਦਾ ਹੈ।
 à¨ªà©à¨¿à¨²à¨¸ ਅਧਿਕਾਰੀਆਂ ਨੂੰ ਖੁਦ ਅੱਗੇ ਆ ਕੇ ਕੰਮ ਕਰਨ ਦਾ ਸੱਦਾ ਦਿੰਦਿਆਂ ਸ. ਗਿੱਲ ਨੇ ਕਿਹਾ ਕਿ ਹਰ ਜਿਲ੍ਹਾ ਪੁਲਿਸ ਮੁਖੀ ਲਈ ਇਹ ਲਾਜ਼ਮੀ ਹੈ ਕਿ ਉਹ ਆਪੋ-ਆਪਣੇ ਅਧਿਕਾਰ ਖੇਤਰ ਦੇ ਪੁਲਿਸ ਥਾਣਿਆਂ ਅਤੇ ਪੁਲਿਸ ਚੌਕੀਆਂ ਦੀ ਨਿਰੰਤਰ ਅਤੇ ਅਚਨਚੇਤੀ ਜਾਂਚ ਕਰਦੇ ਰਹਿਣ ਤਾਂ ਕਿ ਫੋਰਸ ਹਮੇਸ਼ਾ ਚੌਕਸ ਰਹੇ। ਉਨ੍ਹਾਂ ਜਿਲ੍ਹਾ ਪੁਲਿਸ ਮੁਖੀਆਂ ਨੂੰ ਪੁਲਿਸ ਲਾਈਨਾਂ ਅੰਦਰ ਹਫਤਾਵਰੀ ਦਰਬਾਰ ਲਗਾ ਕੇ ਪੁਲਿਸ ਦੇ ਜਵਾਨਾ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ।