ਜਹਾਜ਼ ਅਗਵਾ ਮਾਮਲੇ 'ਚ ਨਵਾਜ਼ ਸ਼ਰੀਫ ਬਰੀ
ਇਸਲਾਮਾਬਾਦ, 17 ਜੁਲਾਈ : ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਸਾਬਕਾ ਫੌਜੀ ਜਰਨੈਲ ਜਨਰਲ ਪ੍ਰਵੇਜ਼ ਮੁਸ਼ੱਰਫ ਦੇ ਜਹਾਜ਼ ਅਗਵਾ ਮਾਮਲੇ 'ਚ ਨਿਰਦੋਸ਼ ਕਰਾਰ ਦਿੰਦਿਆਂ ਚੋਣ ਰਾਜਨੀਤੀ 'ਚ ਉਸ ਦੀ ਵਾਪਸੀ ਦੇ ਰਸਤੇ ਨੂੰ ਪੱਧਰਾ ਕਰ ਦਿੱਤਾ ਹੈ। ਨਵਾਜ਼ ਸ਼ਰੀਫ 'ਤੇ ਲੱਗੇ ਜਹਾਜ਼ ਅਗਵਾ ਕਰਨ ਦੇ ਦੋਸ਼ਾ ਨੂ ੰਫੌਜ  ਨੇ 1999 'ਚ ਉਸ ਦੀ ਸਰਕਾਰ ਦਾ ਤਖਤਾ ਪਲਟ ਦਿੱਤਾ ਸੀ। ਉਸ ਸਾਲ ਸ਼ਰੀਫ ਨੂੰ ਜਨਰਲ ਪ੍ਰਵੇਜ਼ ਮੁਸ਼ੱਰਫ ਦੇ ਜਹਾਜ਼ ਨੂੰ ਅਗਵਾ ਕਰਨ ਦੇ ਮਾਮਲੇ 'ਚ ਹੇਠਲੀ ਅਦਾਲਤ ਨੇ ਦੋਸ਼ੀ ਠਹਿਰਾਉਂਦਿਆਂ ਉਸ ਨੂੰ ਚੋਣਾਂ ਵਿਚ ਹਿੱਸ ਲੈਣ ਤੋਂ ਰੋਕ ਦਿੱਤਾ ਸੀ ਜਿਸ ਕਰਕੇ ਪੀ ਐਮ ਐਲ ਦੇ ਮੁਖੀ ਨੇ ਅਤਿਵਾਦੀ ਵਿਰੋਧੀ ਅਦਾਲਤ ਦੇ ਇਸ ਫੈਸਲੇ ਖਿਲਾਫ ਸੁਪਰੀਮ ਕੋਰਟ 'ਚ ਅਪੀਲ ਕੀਤੀ ਸੀ। ਸੁਪਰੀਮ ਕੋਰਟ ਦੇ ਜੱਜ ਜਸਟਿਸ ਨਾਸਿਰ ਅਲ ਮੁਲਕ ਨੇ  ਪੰਜ ਮੈਂਬਰੀ ਬੈਂਚ ਦੀ ਪ੍ਰਧਾਨਗੀ ਕਰਦੇ ਹੋਏ ਇਹ ਫੈਸਲਾ ਸੁਣਾਇਆ ਕਿ ਨਵਾਜ਼ ਸ਼ਰੀਫ 'ਤੇ ਲੱਗੇ ਹੋਏ ਦੋਸ਼ ਸਾਬਤ ਨਹੀਂ ਹੁੰਦੇ ਲਿਹਾਜ਼ਾ ਉਨ੍ਹਾਂ ਨੂੰ ਜਹਾਜ਼ ਅਗਵਾ ਮਾਮਲੇ ਵਿਚੋਂ ਬਰੀ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸਿੰਧ ਹਾਈਕੋਰਟ ਨੇ ਅਤਿਵਾਦੀ ਵਿਰੋਧੀ ਅਦਾਲਤ ਵੱਲੋਂ ਇਸ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਦਾ ਫੈਸਲਾ ਬਰਕਰਾਰ ਰੱਖਿਆ ਸੀ।