ਫਰਾਂਸ 'ਚ ਸਿੱਖਾਂ ਵੱਲੋਂ ਦਸਤਾਰ ਬੰਨ੍ਹਣ 'ਤੇ ਕੋਈ ਰੋਜ਼ ਨਹੀਂ : ਸਰਕੋਜ਼ੀ
ਸ਼ਰਮ ਅਲ ਸ਼ੇਖ, 17 ਜੁਲਾਈ  : ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੇ ਭਾਰਤੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੇ ਦੇਸ਼ ਵਿਚ ਸਿੱਖ ਭਾਈਚਾਰੇ ਵੱਲੋਂ ਦਸਤਾਰ ਬੰਨ੍ਹਣ 'ਤੇ ਕੋਈ ਰੋਕ ਨਹੀਂ ਲਗਾਈ ਗਈ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਮਨਮੋਹਨ ਸਿੰਘ ਨੇ ਦੋ ਦਿਨ ਪਹਿਲਾਂ ਪੈਰਿਸ ਦੌਰੇ ਦੌਰਾਨ ਸਰਕੋਜ਼ੀ ਨੂੰ ਇਸ ਗੱਲ ਬਾਰੇ ਇਕ ਮੈਮੋਰੰਡਮ ਦਿੱਤਾ ਸੀ ਜਿਸ ਦੇ ਜਵਾਬ ਵਿਚ ਸਰਕੋਜ਼ੀ ਵੱਲੋਂ ਇਹ ਫੈਸਲਾ ਸੁਣਾਇਆ ਗਿਆ। ਜ਼ਿਕਰਯੋਗ ਹੈ ਕਿ ਫਰਾਂਸ ਵਿਚ ਇਕ ਅਜਿਹਾ ਬਿਲ ਵਿਚਾਰਅਧੀਨ ਹੈ ਜਿਸ ਵਿਚ ਸਕੂਲਾਂ 'ਚ ਕੋਈ ਵੀ ਧਾਰਮਿਕ ਚਿੰਨ ਪਹਿਨ ਕੇ ਆਉਣ 'ਤੇ ਰੋਕ ਲਗਾਉਣ ਦੀ ਗੱਲ ਕਹੀ ਕਈ ਹੈ ਜਿਸ ਵਿਚ ਦਸਤਾਰ ਵੀ ਸ਼ਾਮਲ ਹੈ। ਫਰਾਂਸ 'ਚ ਰਹਿਣ ਵਾਲੇ ਲਗਭਗ ਛੇ ਹਜ਼ਾਰ ਸਿੱਖ ਭਾਈਚਾਰੇ ਦੇ ਲੋਕਾਂ ਨੇ ਇਸ ਪੇਸ਼ਕਸ਼ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ  ਕਿ ਦਸਤਾਰ ਕੋਈ ਧਾਰਮਿਕ ਚਿੰਨ ਨਹੀਂ ਬਲਕਿ ਇਹ ਉਨ੍ਹਾਂ ਦੇ ਜੀਵਨ ਦਾ ਇਕ ਮੁੱਢਲਾ ਹਿੱਸਾ ਹੈ।