ਹਿਲੇਰੀ ਵਿਰੁੱਧ ਦਰਜ ਮੁਕੱਦਮਾ ਰੱਦ
ਵਾਸ਼ਿੰਗਟਨ, 17 ਜੁਲਾਈ  : ਅਮਰੀਕੀ ਦੀ ਇਕ ਸੰਘੀ ਅਦਾਲਤ ਨੇ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਵਿਰੁੱਧ ਇਕ ਮੁਕੱਦਮੇ ਨੂੰ ਰੱਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ13 ਸਾਲ ਪਹਿਲਾਂ ਦਾਖਲ ਕੀਤਾ ਗਿਆ ਇਹ ਮੁਕੱਦਮਾ ਐਫ ਬੀ ਆਈ ਦੇ ਦਸਤਾਵੇਜ਼ਾਂ ਦੀ ਦੇਖ ਰੇਖ ਨਾਲ ਜੁੜਿਆ ਹੋਇਆ ਸੀ। ਉਸ ਵੇਲੇ ਹਿਲੇਰੀ ਕਲਿੰਟਨ ਅਮਰੀਕਾ ਦੀ ਪ੍ਰਥਮ ਮਹਿਲਾ ਸੀ। ਮੁਕੱਦਮਾ ਦਾਖਲ ਕਰਨ ਵਾਲੇ ਵਕੀਲ ਨੇ ਦਲੀਲ ਦਿੱਤੀ ਕਿ ਕਲਿੰਟਨ ਦੀ ਗਵਾਹੀ ਤੋਂ ਪਹਿਲਾਂ ਉਸ ਦਾ ਨਾਮ ਨਹੀਂ ਹਟਾਉਣਾ ਚਾਹੀਦਾ ਜਦੋਂ ਕਿ ਜੱਜ ਰੋਇਫ ਸੀ ਲੈਂਬਰਥ ਨੇ ਇਸ ਦਲੀਲ ਨਾਲ ਅਸਹਿਮਤੀ ਜਿਤਾਉਂਦਿਆਂ ਕਿਹਾ ਕਿ ਅਜਿਹੀ ਕੋਈ ਕਾਨੂੰਨੀ ਵਿਵਸਥਾ ਨਹੀਂ ਕਿ ਕਿਸੇ ਸਰਕਾਰੀ ਅਧਿਕਾਰੀ ਨੂੰ ਜੁਬਾਨੀ ਗਵਾਹੀ ਲਈ ਅਦਾਲਤ ਵਿਚ ਬੁਲਾਇਆ ਜਾਵੇ। ਐਫ ਬੀ ਆਈ ਦੀ ਫਾਈਲਾਂ ਨਾਲ ਜੁੜਿਆ ਇਹ ਵਿਵਾਦ 1996 ਵਿਚ ਸ਼ੁਰੂ ਹੋਇਆ ਸੀ।