ਵਧਾਈ ਤੇਰੇ ਪੰਥ ਖਾਲਸੇ ਨੂ,..ਕੁੱਕੜ ਪਿੰਡੀਆ ..29

ਵਿਸਾਖੀਏ ਨੀ ਤੂੰ ਹਰ ਸਾਲ ਆਉਨੀ ਏ,
ਖਟੀਂਆਂ ਤੇ ਮਿਠੀਆਂ ਯਾਦਾਂ ਲਿਆਉਨੀ ਏ!
ਹਰ ਸਾਲ ਤੈਨੂ ਅਸੀ ਰਲ ਕੇ ਮਨੋਨੇ ਆਂ,
ਜਨਮ ਦਿਹਾੜਾ ਖਾਲਸੇ ਦਾ ਕਹੋਨੀ ਏ!

ਜਲਿਆਂ ਵਾਲੇ ਬਾਗ ਨੂ ਜੋ ਦੇਖਦਾ,
ਜਰਨਲ ਡਾਇਰ ਨੂ ਉਹ ਕੋਸਦਾ!
ਨਿਹਤਿਆਂ ਦੇ ਗੋਲੇ ਤੋਪ ਦੇ ਵਰੋਨੀ ਏਂ,
ਵਿਸਾਖੀੲ ਨੀ ਤੂੰ ਹਰ ਸਾਲ ਆਉਨੀ ਏ!

ਪੰਜਾਬੀ ਕਿਦਾਂ ਖੁਨੀ ਸਾਕੇ ਭੂਲ ਜਾਣ ਗੇ,
ਅੱਜ ਬੀ ਨਿਹਥੇ ਅਵਾਜਾਂ ਪਏ ਨੇ ਮਾਰਦੇ!
ਕਦੇ ਅਵਦਾਲੀ ਕਦੇ ਗਜਨੀ ਵੀ ਆਏ ਸੀ,
ਸੋਟੇ ਵਾਲੇ ਬਾਬੇ ਜਾਬਰ ਕੈਹ ਕੇ ਬੂਲਾਏ ਸੀ!

ਇਕ ਸੀਸ ਦੀ ਮੰਗ ਤੇ ਪੰਡਾਲ ਸਾਰਾ ਕੰਬਿਆ,
ਭਗੋਤੀ ਹੱਥ ਫੜ ਕੇ ਗੁਰੂ ਜਦੋਂ ਆਏ ਸੀ!
ਪੈ ਗਈਆਂ ਹਾਲ ਤੇ ਦੂਹਾਈਆਂ ਫਿਰ ਉਸ ਵੇਲੇ,
ਖੂਨ ਭਿਜੀ ਕਿਰਪਾਨ ਤੰਬੂ ਵਿਚੋ ਲੈਕੇ ਆਏ ਸੀ!

ਪੰਜ ਪਿਆਰੇ ਜੋ ਵਿਸਾਖੀਏ ਤੂੰ ਸਾਜੇ ਸੀ,
ਫੈਲ ਗਏ ਨੇ ਸਾਰੀ ਦੂਨੀਆਂ ਵਿਚ ਵੇਖ ਲੈ!
ਕਰਦੇ ਤਿਆਰ ਬਾਟਾ ਅਮਰਤ ਦਾ ਵਿਸਾਖ ਨੂ,
ਦੇਸਾਂ ਪਰਦੇਸਾਂ ਵਿਚ ਭਾਮੇ ਆਕੇ ਦੇਖ ਲੈ!

ਦਿੰਦਾ ਹੈ ਵਧਾਈ ਅਜ ਤੇਰੇ ਪੰਥ ਖਾਲਸੇ ਨੂ,
ਮੀਡੀਆ ਦੇਸ਼ ਪੰਜਾਬ ਆਕੇ ਦੇਖ ਲੈ!
ਸੀਸ ਪੰਥ ਨੂਝੂਕਾ ਕੇ ਇਕ ਬੇਨਤੀ ਕਰੀ ਜਾਂਵਾ,
ਕੁੱਕੜ ਪਿੰਡੀਏ ਦਾ ਹਾਲ ਆਕੇ ਦੇਖ ਲੈ!