ਯੂਰੀਪੀਅਨ ਯੂਨੀਅਨ ਵਲੋਂ ਪੁਰਤਗਾਲ ਨੂੰ ਚਿਤਾਵਨੀ

purt.jpgਬਾਰਸੀਲੋਨਾ-15ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :-ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪੁਰਤਗਾਲ ਨੂੰ ਯੂਰਪੀਅਨ ਯੂਨੀਅਨ ਵਲੋ ਬਜਟ ਘਾਟੇ ਨੂੰ ਕੱਟਣ ਲਈ ਕਿਹਾ ਗਿਆ ਹੈ। ਇਸ ਸਮੇਂ ਪੁਰਤਗਾਲ ਆਰਥਿਕ ਮੰਦਵਾੜੇ ਦੇ ਬੁਰੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਯੂਰੀਪੀਅਂਨ ਕਮਿਸ਼ਨ ਆਰਥਿਕ ਮਾਮਲਿਆ ਨਾਲ ਸੰਬੰਧਤ ਕਮਿਸ਼ਨਰ ਓਲੀ ਰਿਹਨ ਨੇ ਕਿਹਾ ਕਿ ਪਰੁਤਗਾਲ ਨੂੰ ਬਜਟ ਘਾਟੇ ਨੂੰ ਕੱਟਣ ਦੀ ਲੋੜ ਹੈ।ਵਰਣਨਯੋਗ ਹੈ ਕਿ ਪਿਛਲੇ ਮਹੀਨੇ ਪੁਰਤਗਾਲ ਵਲੋਂ ਤਨਖਾਹਾਂ ਤੇ ਰੋਕ ਅਤੇ ਪੈਨਸ਼ਨ ਕੱਟ ਕਰਨ ਲਈ ਮਤਾ ਪਾਸ ਕੀਤਾ ਗਿਆ ਸੀ।ਉਧਰ ਗਰੀਸ ਵੀ ਵਿੱਤੀ ਸੰਕਟ ਵਿਚੋਂ ਨਿਕਲਣ ਦੀ ਭਰਪੂਰ ਕੋਸ਼ਿਸ਼ ਕਰ ਰਿਹਾ ਹੈ।