ਸੰਯੁਕਤ ਰਾਸ਼ਟਰ, 16
ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :-ਸੰਯੁਕਤ ਰਾਸ਼ਟਰ ਨੇ ਆਪਣੀ ਰਿਪੋਰਟ ਵਿਚ ਅੱਜ ਕਿਹਾ ਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ. ਦੇ ਲਸ਼ਕਰ ਏ ਤੋਇਬਾ ਦੇ ਨਾਲ ਨੇੜਲੇ ਸਬੰਧ ਹਨ ਅਤੇ ਕਸ਼ਮੀਰ ਅਤੇ ਕਦੇ ਵੀ ਭਾਰਤ ਵਿਰੋਧੀ ਭਾਵਨਾਵਾਂ ਭੜਕਾਉਣ ਲਈ ਇਸ ਅਤਿਵਾਦੀ ਸੰਗਠਨ ਦੀ ਮਦਦ ਲੈਂਦੀ ਹੈ। ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੀ ਜਾਂਚ ਲਈ ਗਠਿਤ ਸੰਯੁਕਤ ਰਾਸ਼ਟਰ ਦੀ ਇਕ ਆਜ਼ਾਦ ਸੰਮਤੀ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਪਾਕਿਸਤਾਨੀ ਫੌਜ ਨੇ 1996 ਵਿਚ ਅਫ਼ਗਾਨਿਸਤਾਨ 'ਤੇ ਕਬਜ਼ਾ ਕਰਨ ਲਈ ਤਾਲਿਬਾਨ ਦੀ ਮਦਦ ਕੀਤੀ ਸੀ। ਇਸ ਤਰ੍ਹਾਂ ਦੇ ਹੱਥਕੰਡੇ 1989 ਤੋਂ ਬਾਅਦ ਭਾਰਤ ਦੇ ਵਿਰੋਧ ਵਿਚ ਉਸਦੇ ਵਲੋਂ ਕਸ਼ਮੀਰ ਵਿਚ ਅਪਣਾਏ ਜਾ ਰਹੇ ਹਨ। ਤਿੰਨ ਮੈਂਬਰੀ ਕਮੇਟੀਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਆਪਣੇ ਸਾਮਰਿਕ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਪੜੌਸੀਆਂ ਦੇ ਖ਼ਿਲਾਫ਼ ਅਤਿਵਾਦੀਆਂ ਨੂੰ ਸਾਧਨ ਦੇ ਰੂਪ 'ਚ ਇਸਤੇਮਾਲ ਕਰਨ ਦੀ ਨੀਤੀਆਂ ਨੇ ਫੌਜ ਦੇ ਤੱਤਾਂ ਅਤੇ ਪ੍ਰਸ਼ਾਸਨ ਦੇ ਕੱਟੜਪੰਥੀ ਇਸਲਾਮੀ ਤੱਤਾਂ ਦੇ ਨਾਲ ਸਬੰਧਾਂ ਨੂੰ ਬੜਾਵਾ ਦਿੱਤਾ ਹੈ। ਇਹ ਸਭ ਕੁੱਝ ਦੇਸ਼ਾਂ ਦੇ ਨਿਰਪੱਖ ਰਾਸ਼ਟਰੀ ਬਲਾਂ ਦੀ ਕੀਮਤ 'ਤੇ ਹੋਇਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿਹਾਦੀ ਗਰੁੱਪਾਂ ਵਿਚ ਜ਼ਿਆਦਾਤਰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਹਨ। ਇਨ੍ਹਾਂ ਗਰੁੱਪਾਂ ਨੇ ਆਈ ਐਸ ਆਈ ਦੇ ਕਹਿਣ ਤੋਂ ਬਾਅਦ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਮਦਦ ਕੀਤੀ ਅਤੇ ਬਾਅਦ ਵਿਚ ਚੱਲ ਕੇ ਇਨ੍ਹਾਂ ਦੇ ਸਬੰਧ ਅਲਕਾਇਦਾ ਅਤੇ ਪਾਕਿਸਤਾਨ ਤਾਲਿਬਾਨ ਜਿਹੇ ਗਰੁੱਪਾਂ ਨਾਲ ਸਥਾਪਿਤ ਹੋ ਗਏ।