ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਡਰਬੀ ਦਾ ਸਿੱਖ ਮਿਊਜ਼ੀਅਮ ਵੇਖਿਆ |
ਆਗੂਆਂ ਨੇ ਪ੍ਰਧਾਨ ਮੰਤਰੀ ਪਾਸੋਂ ਮੰਗ ਕੀਤੀ ਕਿ ਜਨਗਣਨਾ ਸਮੇਂ ਸਿੱਖਾਂ ਦੀ ਵੱਖਰੀ ਗਿਣਤੀ ਕੀਤੀ ਜਾਵੇ, ਸਿੱਖਾਂ ਦੇ ਕਕਾਰਾਂ ਖਾਸ ਕਰਕੇ ਗਾਤਰੇ ਵਾਲੀ ਕ੍ਰਿਪਾਨ ਪਹਿਨ ਕੇ ਸਕੂਲਾਂ ’ਚ ਅਤੇ ਸਕਰਾਰੀ ਅਦਾਰਿਆਂ ਦੀਆਂ ਇਮਾਰਤਾਂ ਵਿਚ ਦਾਖਲ ਹੋਣ ਸਮੇਂ ਸਿੱਖਾਂ ਨੂੰ ਮੁਸ਼ਕਿਲਾਂ ਆਉਂਦੀਆਂ ਹਨ, ਸਬੰਧੀ ਠੋਸ ਕਦਮ ਉਠਾਏ ਜਾਣ੍ਯ ਅਤੇ ਫਰਾਂਸ ਵਿਚ ਸਿੱਖਾਂ ਦੀ ਦਸਤਾਰ ’ਤੇ ਲੱਗੀ ਪਾਬੰਦੀ ਹਟਾਉਣ ਲਈ ਲੇਬਰ ਪਾਰਟੀ ਦੇ ਯੂਰਪੀਅਨ ਪਾਰਲੀਮੈਂਟ ਮੈਂਬਰ ਸਿੱਖਾਂ ਦੀ ਮਦਦ ਕਰਨ। ਇਸ ਮੌਕੇ ਐਮ. ਪੀ. ਮਾਰਗਰੇਟ ਬੈਕਿਟ, ਪਹਿਲੀ ਵਾਰ ਲੇਬਰ ਪਾਰਟੀ ਦੀ ਪਾਰਲੀਮੈਂਟ ਸੀਟ ਲਈ ਉਮੀਦਵਾਰ ਕ੍ਰਿਸ ਵਿਲੀਅਮਸਨ, ਹਰਦਿਆਲ ਸਿੰਘ ਢੀਂਡਸਾ, ਈਸਟ ਮਿਡਲੈਂਡ ਦੇ ਕਈ ਗੁਰਦੁਆਰਾ ਸਾਹਿਬਾਂ ਦੇ ਸੇਵਾਦਾਰ ਅਤੇ ਮਿਡਲੈਂਡ ਦੇ ਬਹੁਤ ਸਾਰੇ ਸਿੱਖ ਆਗੂ ਪਹੁੰਚੇ ਹੋਏ ਸਨ, ਜਿਨ੍ਹਾਂ ਵਿਚ ਰਾਜਿੰਦਰ ਸਿੰਘ ਪੁਰੇਵਾਲ, ਜਥੇਦਾਰ ਅਵਤਾਰ ਸਿੰਘ ਸੰਘੇੜਾ, ਜਥੇਦਾਰ ਮਹਿੰਦਰ ਸਿੰਘ ਖਹਿਰਾ, ਜਥੇਦਾਰ ਬਲਬੀਰ ਸਿੰਘ, ਜਥੇਦਾਰ ਰਘਬੀਰ ਸਿੰਘ ਲਮਿੰਗਟਨਸਪਾ, ਜਥੇਦਾਰ ਸਤਨਾਮ ਸਿੰਘ ਜਰਮਨੀ, ਭਾਈ ਜੋਗਾ ਸਿੰਘ, ਭਾਈ ਬਲਜੀਤ ਸਿੰਘ, ਭਾਈ ਕੁਲਵੰਤ ਸਿੰਘ ਢੇਸੀ, ਸ: ਬਲਬੀਰ ਸਿੰਘ ਸੰਧੂ, ਸ: ਮੋਹਨ ਸਿੰਘ ਮਾਨਕੂ, ਸ: ਰਮਿੰਦਰ ਸਿੰਘ ਮਗਦੂਰ, ਸ: ਪਰਮਜੀਤ ਸਿੰਘ ਰੱਤੂ, ਸ: ਹਰਭਜਨ ਸਿੰਘ ਦਈਆ, ਡਾ: ਦਲਜੀਤ ਸਿੰਘ ਵਿਰਕ, ਸ: ਜਰਨੈਲ ਸਿੰਘ ਬੁੱਟਰ, ਚੰਦਰ ਸ਼ੇਖਰ ਗੁਰੂ, ਹਰਦਿਆਲ ਸਿੰਘ ਬੈਂਸ, ਸਰਬਜੀਤ ਸਿੰਘ ਲਾਂਡਾ, ਨੌਟਿੰਗਮ ਅਤੇ ਅੱਜ ਦੀ ਆਵਾਜ਼ ਦੇ ਸੰਪਾਦਕ ਬਲਜੀਤ ਸਿੰਘ ਬਰਾੜ ਆਦਿ ਦੇ ਨਾਂਅ ਵਰਨਣਯੋਗ ਹਨ। |