ਭਾਰਤ 'ਤੇ ਹੋ ਸਕਦੈ ਕੋਈ ਵੱਡਾ ਅੱਤਵਾਦੀ ਹਮਲਾ

ਵਾਸ਼ਿੰਗਟਨ,17ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :-ਅਮਰੀਕਾ ਨੇ ਭਾਰਤ 'ਤੇ ਕਿਸੇ ਵੱਡੇ ਅੱਤਵਾਦੀ ਹਮਲੇ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਆਪਣੇ ਨਾਗਰਿਕਾਂ ਨੂੰ ਆਉਂਦੇ ਦਿਨਾਂ ਦੌਰਾਨ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਅੱਤਵਾਦੀ ਭਾਰਤ 'ਤੇ ਵੱਡੇ ਹਮਲੇ ਦੀ ਸਾਜ਼ਿਸ਼ ਬਣਾ ਰਹੇ ਹਨ, ਜਿਸ ਕਰਕੇ ਆਉਂਦੇ ਦਿਨੀਂ ਭਾਰਤ 'ਚ ਕਿਸੇ ਵੱਡੇ ਹਮਲੇ ਦਾ ਖ਼ਤਰਾ ਹੈ। ਵਿਭਾਗ ਨੇ ਭਾਰਤ ਆਉਣ ਵਾਲੇ ਆਪਣੇ ਨਾਗਰਿਕਾਂ ਨੂੰ ਕਿਹਾ ਕਿ ਉਹ ਭੀੜ-ਭੜੱਕੇ, ਰੇਲਾਂ, ਬੱਸਾਂ ਅਤੇ ਹੋਰ ਜਨਤਕ ਥਾਵਾਂ 'ਤੇ ਸਾਵਧਾਨੀ ਵਰਤਣ ਕਿਉਂਕਿ ਅੱਤਵਾਦੀ ਅਜਿਹੇ ਥਾਵਾਂ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ।