ਪੰਜਾਬ ਦੇ ਮੰਤਰੀ ਸੇਵਾ ਸਿੰਘ ਸੇਖਵਾਂ ਦੀ ਵੈਨਕੂਵਰ ਫੇਰੀ ਮੌਕੇ ਅਕਾਲੀ ਧੜਿਆਂ ’ਚ ਖਿਚੋਤਾਣ

skeh.jpgਐਨ. ਆਰ. ਆਈ. ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਪੰਜਾਬੀ ਪ੍ਰੈ¤ਸ ਕਲੱਬ ਆਫ਼ ਬੀ. ਸੀ. ਦੇ ਮੈਂਬਰਾਂ ਤੇ ਅਕਾਲੀ ਆਗੂਆਂ ਨਾਲ।

ਵੈਨਕੂਵਰ,  17ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :-ਪੰਜਾਬ ਦੇ ਐਨ. ਆਰ. ਆਈ. ਅਤੇ ਲੋਕ ਸੰਪਰਕ ਵਿਭਾਗ ਦੇ ਸੀਨੀਅਰ ਮੰਤਰੀ ਸ: ਸੇਵਾ ਸਿੰਘ ਸੇਖਵਾਂ ਦੀ ਵੈਨਕੂਵਰ ਫੇਰੀ ਮੌਕੇ, ‘ਅਕਾਲੀਆਂ’ ਦੀ ਆਪਸੀ ਫੁੱਟ ਅਤੇ ਸ਼ਬਦੀ ਜੰਗ ਨੇ ਨਵੇਂ ਵਿਵਾਦਾਂ ਨੂੰ ਜਨਮ ਦਿੱਤਾ ਹੈ। ਧੂਮ ਰੈਸਟੋਰੈਂਟ ਸਰੀ ’ਚ ਬੀਤੇ ਦਿਨ ਜਥੇਦਾਰ ਸੇਖਵਾਂ ਦੀ, ਪੰਜਾਬੀ ਪ੍ਰੈ¤ਸ ਕਲੱਬ ਆਫ਼ ਬੀ. ਸੀ. ਨਾਲ ਕਾਨਫਰੰਸ ਮੌਕੇ ਅਕਾਲੀ ਦਲ ਦੇ ਵਰਕਰਾਂ ਦੀ ਕਸ਼ਮਕਸ਼ ਤੋਂ ਨਿਰਾਸ਼ ਹੋਏ ਮਹਿਮਾਨ ਨੇ ਇਥੋਂ ਤੱਕ ਕਹਿ ਦਿੱਤਾ ਕਿ ਅਜਿਹੀ ਖਿੱਚੋਤਾਣ ਤਾਂ ਉਨ੍ਹਾਂ ਪੰਜਾਬ ਵਿਚ ਵੀ ਨਹੀਂ ਵੇਖੀ, ਜੋ ਸਰੀ ’ਚ ਉ¤ਭਰ ਕੇ ਸਾਹਮਣੇ ਆਈ ਹੈ। ਉਨ੍ਹਾਂ ਪੱਤਰਕਾਰ ਸੰਮੇਲਨ ’ਚ ਸੁਆਲਾਂ ਦੇ ਉ¤ਤਰ ਦਿੰਦਿਆਂ ਕਿਹਾ ਕਿ ਉਹ ਪਿਛਲੇ ਕੁਝ ਹਫਤਿਆਂ ਤੋਂ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਦੀਆਂ ਮੁਸ਼ਕਿਲਾਂ ਤੇ ਸੁਝਾਓ ਜਾਨਣ ਲਈ ਵੱਖ-ਵੱਖ ਥਾਵਾਂ ’ਤੇ ਮੁਲਾਕਾਤਾਂ ਕਰ ਰਹੇ ਹਨ ਤੇ ਅਪੀਲ ਕਰਦੇ ਹਨ ਕਿ ਤਿੱਖੇ ਵਿਰੋਧਾਂ ਨੂੰ ਇਕ ਪਾਸੇ ਕਰਕੇ, ਗੰਭੀਰ ਮਸਲਿਆਂ ਤੋਂ ਜਾਣੂ ਕਰਵਾਇਆ ਜਾਏ। ਐਨ. ਆਰ. ਆਈ. ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ‘ਸਨਮਾਨ ਸਮਾਰੋਹ’ ਦੀ ਦੌੜ ’ਚ ਸਥਿਤੀ ਉਸ ਵੇਲੇ ਵਿਗੜੀ ਜਦੋਂ ਸ਼੍ਰੋਮਣੀ ਅਕਾਲੀ ਦਲ ਐਨ. ਆਰ. ਆਈ. ਬ੍ਰਿਟਿਸ਼ ਕੋਲੰਬੀਆ ਵੱਲੋਂ ਲਾਏ ਦੋਸ਼ਾਂ ਅਨੁਸਾਰ ਉਨ੍ਹਾਂ ਨੂੰ ਪ੍ਰੋਗਰਾਮ ਲਈ ਸਮਾਂ ਨਹੀਂ ਦਿੱਤਾ ਗਿਆ। ਦੂਜੇ ਪਾਸੇ ਵੈਨਕੂਵਰ ’ਚ ਸ: ਸੇਖਵਾਂ ਦੇ ਮੇਜ਼ਬਾਨ ਕੈਨੇਡਾ ਵਿਚਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ‘ਜਨਰਲ ਸਕੱਤਰ’ ਸ: ਬਲਬੀਰ ਸਿੰਘ ਚੰਗਿਆੜਾ ਅਨੁਸਾਰ ਉਨ੍ਹਾਂ ਕਿਸੇ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ, ਪ੍ਰੰਤੂ ਇਸ ਮਾਮਲੇ ਨੂੰ ਲੈ ਕੇ ਐਨ. ਆਰ. ਆਈ. ਅਕਾਲੀ ਦਲ ਬੀ. ਸੀ. ਦੇ ਖਜ਼ਾਨਚੀ ਸ: ਜਸਪਾਲ ਸਿੰਘ ਅਟਵਾਲ ਨੇ ਉਨ੍ਹਾਂ ਲਈ ਇਤਰਾਜ਼ਯੋਗ ਸ਼ਬਦਾਵਲੀ ਵਰਤਦਿਆਂ, ਸ: ਸੇਖਵਾਂ ਦੀ ਹਾਜ਼ਰੀ ’ਚ ਬੇਇਜ਼ਤੀ ਕੀਤੀ। ਉ¤ਧਰ ਵੈਨਕੂਵਰ ਦੇ ‘ਅਕਾਲੀਆਂ’ ਦਰਮਿਆਨ ਪੈਦਾ ਹੋਏ ਤਿੱਖੇ ਵਿਵਾਦਾਂ ਦਾ ਮਾਮਲਾ ਹਾਈ ਕਮਾਨ ਤੱਕ ਪਹੁੰਚ ਗਿਆ ਹੈ ਅਤੇ ਨਾਜ਼ੁਕ ਹਾਲਾਤ ਦੇ ਮੱਦੇਨਜ਼ਰ ਅਨੁਸ਼ਾਸਨੀ ਕਾਰਵਾਈ ਦੀ ਸੰਭਾਵਨਾ ਹੈ। ਐਨ. ਆਰ. ਆਈ. ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਪ੍ਰੈ¤ਸ ਕਾਨਫਰੰਸ ਮੌਕੇ ਪੰਜਾਬੀ ਪ੍ਰੈ¤ਸ ਕਲੱਬ ਆਫ਼ ਬੀ. ਸੀ. ਦੇ ਮੈਂਬਰਾਨ ਤੋਂ ਇਲਾਵਾ ਦੇਸ ਪ੍ਰਦੇਸ ਟਾਈਮਜ਼ ਐਡਮਿੰਟਨ ਦੇ ਸੰਪਾਦਕ ਸ: ਗੁਰਭਲਿੰਦਰ ਸਿੰਘ ਮਾਘੀਮੇੜਾ ਵਿਸ਼ੇਸ਼ ਤੌਰ ’ਤੇ ਪਹੁੰਚੇ ਸਨ।