ਦੁਨੀਆਂ ਦਾ ਸਭ ਤੋਂ ਛੋਟਾ ਸਮੋਕਰ 2 ਸਾਲਾ ਬੱਚਾ
ਬੀਜਿੰਗ, 19 ਜੁਲਾਈ - ਸਿਗਰਟ-ਬੀੜੀ ਪੀਣੀ ਸਿਹਤ ਲਈ ਹਾਨੀਕਾਰਕ ਹੈ। ਇਸ ਗੱਲ ਨੂੰ ਸਾਰੇ ਜਾਣਦੇ ਹਨ, ਪਰ ਫਿਰ ਵੀ ਸਿਗਰਟ ਪੀਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਬੁਰੀ ਆਦਤ ਦਾ ਸ਼ਿਕਾਰ ਇਕ-ਦੋ ਸਾਲ ਦਾ ਬੱਚਾ ਵੀ ਹੋਇਆ। ਚੀਨ ਦਾ ਟਾਂਗ ਲਿਆਂਗ ਇਸ ਦੁਨੀਆਂ ਦਾ ਸਭ ਤੋਂ ਛੋਟਾ ਸਮੋਕਰ ਹੈ। ਉਹ ਸਿਰਫ਼ ਦੋ ਸਾਲ ਦਾ ਹੈ ਪਰ ਉਸ ਨੂੰ ਰੋਜ਼ ਇਕ ਲੰਮੀ ਸਿਗਰਟ ਚਾਹੀਦੀ ਹੈ ਅਤੇ ਜਿਸ ਦਿਨ ਉਸ ਨੂੰ ਕਿਤੇ ਨਾਲ ਇਹ ਨਾ ਮਿਲੇ ਤਾਂ ਫਿਰ ਕੋਲ ਖੜ੍ਹੇ ਆਦਮੀ ਖੈਰ ਨਹੀਂ।  ਟਾਂਗ ਨੂੰ ਇਹ ਆਦਤ ਕਿਸੇ ਹੋਰ ਨੇ ਨਹੀਂ ਖੁਦ ਉਸ ਦੇ ਪਿਓ ਨੇ ਪਾਈ ਹੈ। ਇਹ ਜਨਮ ਤੋਂ ਹਰਨੀਆਂ ਦਾ ਰੋਗੀ ਹੈ। ਪਿਓ ਨੂੰ ਲੱਗਾ ਕਿ ਸਿਗਰਟ ਪੀਣ ਨਾਲ ਹਰਨੀਆਂ ਦਾ ਦਰਦ ਨੂੰ ਘੱਟ ਕਰਨ 'ਚ ਸਹਾਇਤਾ ਮਿਲੇਗੀ। ਉਸ ਨੂੰ ਇਹ ਆਸ ਹੀ ਨਹੀਂ ਸੀ ਕਿ ਇੰਨੀ ਛੋਟੀ ਉਮਰ 'ਚ ਕੀ ਨੁਕਸਾਨ ਹੋ ਸਕਦਾ ਹੈ। ਆਂਗ ਜਦੋਂ 18 ਮਹੀਨੇ ਦਾ ਸੀ ਤਾਂ ਉਸ ਨੇ ਪਹਿਲੀ ਵਾਰ ਸਿਗਰਟ ਦਾ ਸਵਾਦ ਲਿਆ। ਉਮਰ ਇੰਨੀ ਛੋਟੀ ਸੀ ਕਿ ਡਾਕਟਰਾਂ ਨੇ ਹਰਨੀਆਂ ਦਾ ਅਪਰੇਸ਼ਨ ਕਰਨ ਤੋਂ ਰੋਕ ਦਿੱਤਾ।