ਪਾਕਿਸਤਾਨ ਨੇ ਮੰਨਿਆ ਮੁੰਬਈ ਹਮਲਿਆਂ 'ਚ ਲਸ਼ਕਰ ਦਾ ਹੱਥ
ਇਸਲਾਮਾਬਾਦ, 19 ਜੁਲਾਈ -ਮੁੰਬਈ ਹਮਲਿਆਂ ਤੋਂ ਲਗਪਗ ਸੱਤ ਮਹੀਨੇ ਬਾਅਦ ਆਖਿਰਕਾਰ ਪਾਕਿਸਤਾਨ ਨੇ ਮੰਨ ਲਿਆ ਹੈ ਕਿ 26 ਨਵੰਬਰ ਦੇ ਮੁੰਬਈ ਹਮਲੇ ਦੇ ਪਿੱਛੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਹੱਥ ਹੈ। ਪਾਕਿਸਤਾਨ ਵੱਲੋਂ ਸੌਂਪੇ ਗਏ 36 ਪੰਨਿਆਂ ਦੇ ਡੋਜੀਅਰ ਵਿਚ ਪਹਿਲੀ ਵਾਰੀ ਇਹ ਗੱਲ ਸਵੀਕਾਰੀ ਗਈ ਹੈ ਕਿ ਲਸ਼ਕਰ ਨੇ ਹੀ ਮੁੰਬਈ ਵਿਚ ਹਮਲੇ ਕੀਤੇ ਸਨ।
ਟੀ.ਵੀ. ਰਿਪੋਰਟ ਦੇ ਅਨੁਸਾਰ ਡੋਜੀਅਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਲਸ਼ਕਰ ਸਰਗਨਾ ਜ਼ਕੀ ਉਰ ਰਹਿਮਾਨ ਲਖਵੀ 26 ਨਵੰਬਰ ਦਾ ਮਾਸਟਰ ਮਾਈਂਡ ਹੈ। ਨਾਲ ਹੀ ਮੁੰਬਈ ਦੀ ਜੇਲ੍ਹ ਵਿਚ ਬੰਦ ਅਜਮਲ ਆਮਿਰ ਕਸਾਬ ਨੂੰ ਪਾਕਿਸਤਾਨ ਦਾ ਨਾਗਰਿਕ ਮੰਨਿਆ ਗਿਆ ਹੈ।