ਜੈਕਸਨ ਨੂੰ ਨੌਕਰਾਣੀ ਤੋਂ ਵੀ ਇੱਕ ਔਲਾਦ?

ਲੰਦਨ, ਬੁੱਧਵਾਰ, 22 ਜੁਲਾਈ 2009

ਦੁਨੀਆ ਦੀ ਨਜ਼ਰ 'ਚ 'ਕਿੰਗ ਆਫ਼ ਪਾਪ' ਮਾਈਕਲ ਜੈਕਸਨ ਤਿੰਨ ਬੱਚਿਆਂ ਦੇ ਪਿਤਾ ਸਨ,ਲੇਕਿਨ ਤਾਜ਼ਾ ਘਟਨਾਕ੍ਰਮ ਦੇ ਬਾਅਦ ਅਟਕਲਾਂ ਲੱਗਣ ਲੱਗੀਆਂ ਹਨ ਕਿ ਉਨ੍ਹਾ ਦੀ ਚੌਥੀ ਔਲਾਦ ਤਾਂ ਨਹੀਂ ਸੀ।

ਜੈਕਸਨ ਦੀ ਸੰਤਾਨ ਮੰਨੇ ਜਾ ਰਹੇ ਉਮਰ ਭੱਟੀ (25) ਨੇ ਸੱਚਾਈ ਦਾ ਪਤਾ ਲਗਾਉਣ ਲਈ ਕਥਿੱਤ ਰੂਪ ਨਾਲ ਡੀਐਨਏ ਟੈਸਟ ਕਰਵਾਉਣ ਦੀ ਯੋਜਨਾ ਬਣਾਈ ਹੈ।
 

ਮੰਨਿਆ ਜਾਂਦਾ ਹੈ ਕਿ ਉਮਰ ਦਾ ਜਨਮ ਜੈਕਸਨ ਅਤੇ ਨਾਰਵੇ ਦੀ ਰਹਿਣ ਵਾਲੀ ਉਨ੍ਹਾ ਦੀ ਨੌਕਰਾਣੀ ਪੀਆ ਵਿੱਚ ਸਬੰਧਾਂ ਦਾ ਨਤੀਜਾ ਹ।ਪੀਆ ਇਸ ਸਮੇਂ ਜੈਕਸਨ ਦੇ ਪਾਕਿਸਤਾਨੀ ਮੂਲ ਦੇ ਪਿੱਛਲੇ ਵਾਹਨ ਚਾਲਕ ਰਿਜ ਦੀ ਪਤਨੀ ਹੈ। ਸਾਲ 1980 ਦੇ ਦਹਾਕੇ 'ਚ ਨਾਰਵੇ ਪਰਤਣ ਤੋਂ ਪਹਿਲਾਂ ਪੀਆ ਅਤੇ ਰਿਜ਼ ਨੇ ਅਮਰੀਕਾ 'ਚ ਜੈਕਸਨ ਦੇ ਲਈ ਕੰਮ ਕੀਤਾ ਸੀ।

'ਸਨ ਆਨਲਾਈਨ' ਦੀ ਰਿਪੋਰਟ ਮੁਤਾਬਕ ਪਿੱਛਲੀ 25 ਜੂਨ ਨੂੰ ਸ਼ੱਕੀ ਹਾਲਾਤਾਂ 'ਚ ਮ੍ਰਿਤਕ ਪਾਏ ਗਏ 50 ਸਾਲਾ ਜੈਕਸਨ ਨੇ ਕਥਿੱਤ ਰੂਪ ਨਾਲ ਸਾਲ 2004 'ਚ ਆਪਣੇ ਦੋਸਤਾਂ ਨੂੰ ਦੱਸਿਆ ਸੀ ਕਿ ਉਮਰ ਦਾ ਜਨਮ ਸਾਲ 1984 'ਚ ਗੁਜਰੀ ਉਨ੍ਹਾ ਦੀ ਇੱਕ ਰਾਤ ਦਾ ਨਤੀਜਾ ਹੈ।

ਜੈਕਸਨ ਦੇ ਸ਼ਰਧਾਂਜਲੀ ਕਾਰਜਕ੍ਰਮ 'ਚ ਉਮਰ ਨੂੰ ਜੈਕਸਨ ਦੇ ਪਰਿਵਾਰ ਦੇ ਨਾਲ ਸਭ ਤੋਂ ਅੱਗੇ ਦੀ ਪੰਕਤੀ 'ਚ ਬੈਠੇ ਦੇਖੇ ਜਾਣ ਨਾਲ ਉਨ੍ਹਾ ਦੇ ਸਵਰਗੀ ਪਾਪ ਸਟਾਰ ਨਾਲ ਰਿਸ਼ਤਿਆਂ ਨੂੰ ਲੈ ਕੇ ਅਟਕਲਾਂ ਹੋਰ ਤੇਜ਼ ਹੋ ਗਈਆਂ ਸਨ।

ਪੀਆ ਦੇ ਪਤੀ ਰਿਜ ਨੇ ਉਮਰ ਦੇ ਜੈਕਸਨ ਦਾ ਪੁੱਤਰ ਹੋਣ ਦੀ ਗੱਲ ਤੋਂ ਨਾ ਤਾਂ ਇਨਕਾਰ ਕੀਤਾ ਅਤੇ ਨਾ ਹੀ ਉਸ ਨੂੰ ਸਵੀਕਾਰ ਕੀਤ।ਉਨ੍ਹਾ ਨੇ ਕਿਹਾ ਹੈ ਕਿ ਤੁਸੀਂ ਜੋ ਚਾਹੇ ਸਮਝੋ,ਮੈਂਨੂੰ ਕਿਸੇ ਮਾਮਲੇ 'ਤੇ ਗੱਲ ਨਹੀਂ ਕਰਨੀ ਚਾਹੀਦੀ।