ਅਪਨੇ ਬੀ ਹੂਣ ਤਾਂ ਬੇਗਾਨੇ ਨੇ ਹੋ ਗਏ..ਕੁੱਕੜ ਪਿੰਡੀਆ ..32

ਪਰਾਂਇਆਂ ਨੇ ਮੈਨੂ ਮਿਲਨ ਕੀ ਸੀਆਉਣਾ,
ਅਪਨੇ ਬੀ ਹੂਣ ਤਾਂ ਬੇਗਾਨੇ ਨੇ ਹੋ ਗਏ!
ਅਖੀਆਂ ਸੀ ਸਦਾ ਦਰਵਾਜੇ ਤੇ ਲਗੀਆਂ,
ਪਲੇ ਦੇ ਪਿਛੇ ਕੋਈ ਅਪਨਾ ਹੀ ਹੋਵੇ!
ਦੂਜੇ ਮਰੀਜਾਂ ਨੂੰ  ਕੋਈ ਮਿਲਨ ਜਦ ਆਉਦਾਂ,
ਦਿਲ ਧਾਂਹਾ ਮਾਰੇ ਤੇ ਫੁਟ ਫੁਟ ਕੇ ਰੋਵੇ!
ਮੇਰੇ ਰੋਮਾ ਚੋਂ ਹੂਣ ਪਸੀਨਾ ਨਹੀ ਆਉਦਾਂ,
ਅਪਨੇ ਬੀ ਹੁਣ ਤਾਂ ਬੇਗਾਨੇ ਨੇ ਹੋ ਗਏ!
ਨਾਖੂਨ ਮੇਰੇ ਸੱਬ ਹੂਣ ਸੂਕਦੇ ਨੇ ਜਾਂਦੇ,
ਜਾਂ ਖੁਨ ਨਾੜਾ ਚ ਚਲਣੋ ਅਸਮਰਥ ਹੋਵੇ!
ਅਖੀਆਂ ਦੀ ਜੋਤੀ ਝੋਲੀ ਝੋਲੀ ਜਹੀ ਜਾਪੇ,
ਪੂੜ ਪੂੜੀਆਂ ਦੇ ਵਾਲ ਸੱਬ ਚਿਟੇ ਨੇ ਹੋ ਗਏ!
ਆਪਣੀ ਗਿਚੀ ਭਾਰੀ ਭਾਰੀ ਪਈ ਲਗਦੀ,
ਆਪਣੇ ਬੀ ਹੂਣ ਤਾਂ ਬੇਗਾਨੇ ਨੇ ਹੋ ਗਏ!
ਪੋੜੀਆਂ ਦੇ ਦਸ ਪੋਡੇ ਪਹਾੜੀ ਨੇ ਬਣ ਗਏ,
ਜਿਦਾਂ ਗੋਡਿਆਂ ਦੇ ਵਿਚ ਜਾਨ ਨਾ ਹੋਵੇ!
ਜ੍ਹੇੜੇ ਬੀਅ ਬੀਅ ਕਿਲੋ ਮੀਟਰ ਪੈਰ ਸੀ ਦੋੜੇ,
ਜਿਵੇ ਉਨਾ ਨਾਲ ਅਜ ਚਮੜੀ ਨਾ ਹੋਵੇ!
ਓਹ ਠੇਡਾ ਦੇ ਕੇ ਮੈਨੂ ਸੂਟ ਗਏ,
ਅਪਨੇ ਬੀ ਹੂਣ ਤਾਂ ਬੇਗਾਨੇ ਨੇ ਹੋ ਗਏ!
ਮੇਰੀ ਅਰਥੀ ਨੂ ਕੰਦਾ ਤੂਸੀ ਹੀ ਦੇਣਾ,
ਲਾਂਬੂ ਲੋਣ ਵਾਲਾ ਬੀ ਅਪਨਾ ਹੀ ਹੋਵੇ!
ਮੂਹ ਮੇਰਾ ਨਾ ਦੇਖਣਾ ਤੂਸੀਂ ਆਖਰੀ ਮੋਕੇ,
ਸ਼ਾਇਦ ਕੋਈ ਬਚਾ ਡਰਦਾ ਨਾ ਹੋਵੇ!
ਚਿਖਾ ਤੇ ਰਖ ਕੇ ਮੈਨੂ ਸੂਚ ਦਬਾਇਓ,
ਹੋਲੀ ਜਹੀ ਕੈਹਿਨਾ ਰੱਬ ਰਾਖਾ ਹੋਵੇ!

ਕੁੱਕੜ ਪਿੰਡੀਏ ਦੀਆਂ ਸੱਬ ਸਚੀਆਂ ਗਲਾਂ,
ਏਹ ਕੋੜਾ ਸੱਚ ਸੱਬ ਨੂ ਚੂਬਦਾ ਹੀ ਹੋਵੇ!