ਅਮਰੀਕੀ ਡਰੋਨ ਹਮਲੇ 'ਚ ਓਸਾਮਾ ਦੇ ਬੇਟੇ ਦੀ ਮੌਤ

ਵਾਸ਼ਿੰਗਟਨ, 23 ਜੁਲਾਈ : ਮੰਨਿਆ ਜਾ ਰਿਹਾ ਹੈ ਕਿ ਅਤਿਵਾਦੀ ਸੰਗਠਨ ਅਲਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਦਾ ਬੇਟਾ ਇਸ ਸਾਲ ਦੇ ਸ਼ੁਰੂ 'ਚ ਪਾਕਿਸਤਾਨ ਵਿਚ ਇਕ ਅਮਰੀਕੀ ਮਿਜ਼ਾਇਲ ਹਮਲੇ 'ਚ ਮਾਰਿਆ ਗਿਆ। ਨੈਸ਼ਨਲ ਪਬਲਿਕ ਰੇਡੀਓ ਦੀਆਂ ਖਬਰਾਂ 'ਚ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਲਾਦੇਨ ਦਾ ਤੀਸਰਾ ਬੇਟਾ ਸਾਦ ਬਿਨ ਲਾਦੇਨ ਅਮਰੀਕੀ ਡਰੋਨ ਹਮਲੇ 'ਚ ਮਾਰਿਆ ਗਿਆ। ਹਾਲਾਂਕਿ 30 ਸਾਲ ਤੋਂ ਘੱਟ ਉਮਰ ਦਾ ਸਾਦ ਬਿਨ ਲਾਦੇਨ ਅਲਕਾਇਦਾ ਦਾ ਕੋਈ ਵੱਡਾ ਮੈਂਬਰ ਨਹੀਂ ਸੀ ਇਸ ਬਾਰੇ 'ਚ ਇਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਸਾਦ ਬਿਨ ਲਾਦੇਨ ਓਨਾ ਮਹੱਤਵਪੂਰਨ ਵਿਅਕਤੀ ਨਹੀਂ ਸੀ ਜਿਸ ਨੂੰ ਨਿੱਜੀ ਤੌਰ 'ਤੇ ਨਿਸ਼ਾਨਾ ਬਣਾਇਆ ਜਾਵੇ। ਉਹ ਗਲਤ ਸਮੇਂ ਅਤੇ

ਗਲਤ ਥਾਂ 'ਤੇ ਮੌਜੂਦ ਸੀ। ਅਮਰੀਕਾ ਦੇ ਅਤਿਵਾਦ ਵਿਰੋਧੀ ਵਿਭਾਗ ਨੇ ਕਿਹਾ ਹੈ ਕਿ ਬਿਨਾਂ ਡੀ ਐਨ ਏ ਜਾਂਚ ਤੋਂ ਇਸ ਗੱਲ ਦੀ ਪੁਸ਼ਟੀ ਕਰਨਾ ਸਚਮੁੱਚ ਔਖਾ ਹੈ।