ਕਾਂਗਰਸ ਐਨ ਆਰ ਆਈ ਵਿੰਗ ਇਟਲੀ ਵਲੋਂ ਸਰਗਰਮੀਆਂ ਤੇਜ

ਗੁਰਨਾਮ ਸਿੰਘ ਸੁਜਾਵਲਪੁਰ ਕਰੇਮੋਨਾ ਇਕਾਈ ਦੇ ਪ੍ਰਧਾਨ ਬਣੇ
gama23.jpg

ਬੈਰਗਾਮੋ ਇਟਲੀ 20 ਜੁਲਾਈ(ਬੌਬੀ ਬੱਸਨ):-ਪੰਜਾਬ ਕਾਗਰਸ ਕਮੇਟੀ ਐਨ ਆਰ ਆਈ ਵਿਭਾਗ ਦੇ ਚੇਅਰਮੈਨ ਸ.ਰਛਪਾਲ ਸਿੰਘ ਪਾਲ ਨੇ ਇਟਲੀ ਵਿਚ ਸੰਦੀਪ ਕੁਮਾਰ ਕੈਲੇ ਨੂੰ ਕਾਗਰਸ ਦੇ ਪ੍ਰਸਾਰ ਵਾਸਤੇ ਜਿਹੜੀ ਜਿੰਮੇਵਾਰੀ ਦਿੱਤੀ ਸੀ ਉਸੇ ਅਧੀਨ ਕਰੇਮੋਨਾ ਇਕਾਈ ਦੇ ਪ੍ਰਧਾਨ ਗੁਰਨਾਮ ਸਿੰਘ ਸੁਜਾਵਲਪੁਰ ਨੂੰ ਨਿਯੁਕਤ ਕੀਤਾ ਗਿਆ ਹੈ। ਗੁਰਨਾਮ ਸਿੰਘ ਨੇ ਇਸ ਖੁਸ਼ੀ ਦੇ ਮੌਕੇ ਤੇ ਕਿਹਾ ਕਿ ਸਾਡੀ ਇਕਾਈ ਇਹ ਜਿੰਮੇਦਾਰੀ ਤਨ-ਮਨ ਨਾਲ ਨਿਭਾਵੇਗੀ ਤੇ ਅਸੀਂ ਕਾਗਰਸ ਦੀਆਂ ਨੀਤੀਆ ਤੇ ਪ੍ਰੋਗਰਾਮਾਂ ਦਾ ਲੋਕਾਂ ਵਿਚ ਪ੍ਰਚਾਰ ਕਰਾਂਗੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਕਾਗਰਸ ਨਾਲ ਜੋੜਾਂਗੇ। ਕਾਂਗਰਸ ਪਾਰਟੀ ਇੱਕੋ ਇੱਕ ਪਾਰਟੀ ਜਿਸ ਨੇ ਪੂਰੀ ਦੁਨੀਆ ਵਿੱਚ ਭਾਰਤ ਦੀ ਮਜਬੂਤ ਅਰਥਵਿਵਸਥਾ ਦਾ ਲੋਹਾ ਮੰਨਵਾਇਆ ਜਿੱਥੇ ਯਰਪ ਤੇ ਅਮਰੀਕਾ ਕਨੇਡਾ ਵਰਗੇ ਦੇਸ਼ਾ ਦੀਆ ਅਰਥ ਵਿਵਸਥਾ ਨੇ ਕੋਕਾ ਨੂੰ ਘਰੋ ਬੈਘਰ ਕਰ ਦਿੱਤਾ ਇਹ ਸਭ ਕਾਂਗਰਸ ਪਾਰਟੀ ਦੀਆ ਵਧੀਆ ਨੀਤੀਆ ਦੇ ਦਿਸ਼ਾ ਨ੍ਰਦੇਸ਼ਾ ਦੇ ਕਾਰਣ ਹੈ, ਤੇ ਸ੍ਰੀ ਸੰਦੀਪ ਕੁਮਾਰ ਕੈਲੇ ਨੇ ਕਿਹਾ ਕਿ

ਪਾਰਟੀ ਪ੍ਰਧਾਨ ਸ੍ਰੀ ਮਹਿੰਦਰ ਸਿੰਘ ਕੇ ਪੀ ਦੇ ਅਸ਼ੀਰਵਾਦ ਨਾਲ ਬਾਕੀ ਜਿਲਿਆਂ ਦੀਆਂ ਇਕਾਈਆਂ ਵੀ ਜਲਦੀ ਬਣਾਈਆਂ ਜਾਣਗੀਆਂ ਤੇ ਸਾਡਾ ਸੰਕੰਲਪ ਹੈ ਕੇ ਅਸੀ ਲੋਕਾ ਨੂੰ ਇਸ ਵੱਧੀਆ ਤੇ ਅਗਾਂਹ ਵੱਧੂ ਸਰਕਾਰ ਦੇ ਨਾਲ ਜੋੜ ਰਹੇ ਹਾ, ਤੇ ਚੁਣੀ ਗਈ ਕਮੇਟੀ ਦੇ ਬਾਕੀ ਮੈਂਬਰ ਸਿਹਬਾਨ ਹਨ ਸੰਤੋਖ ਸਿੰਘ ਛੋਕਰ ਵਾਇਸ ਪ੍ਰਧਾਨ, ਮਨਦੀਪ ਸ਼ਰਮਾ ਜਨਰਲ ਸੈਕਟਰੀ, ਕੁਲਵਰਨ ਸਿੰਘ ਅਟਵਾਲ, ਜੋਆਇੰਟ ਸੈਕਟਰੀ, ਹਰਦੇਵ ਸਿੰਘ ਨਾਸਰਕੇ ਜੱਥੇ-ਬੰਧਕ ਸੈਕਟਰੀ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਤੇ ਤਰਲੋਚਨ ਸਿੰਘ ਅੋਜਲਾ, ਸਤਬੀਰ ਸਿੰਘ ਧਾਰਨੀ, ਬਲਜਿੰਦਰ ਸਿੰਘ ਪਰਮਾਰ, ਇਕਬਾਲ ਸਿੰਘ ਦੋਦ, ਦਲਵਿੰਦਰ ਸਿੰਘ ਧਾਲੀਵਾਲ, ਵੇਦ ਪ੍ਰਕਾਸ ਭੋਜੋਵਾਲ, ਭੁਪਿਦੰਰ ਸਿੰਘ ਕਲਸੀ, ਪ੍ਰਦੀਪ ਸਿੰਘ ਸੇਖੇ, ਹਰਵਿੰਦਰ ਸਰਮਾ, ਨਰਿੰਦਰ ਚਾਹਲ,ਰਾਮ ਲੁਭਾਇਆ,ਰਵਿਦੰਰ ਸਿੰਘ ਰਾਣਾ,ਰਾਮ ਲਾਲ ਖੋਖੇਵਾਲ,ਦਰਸਨ ਸਿੰਘ,ਜੀਤਾ ਫੋਨਤਾਨੈਲਾ, ਜੋਗਿੰਦਰ ਰਾਮ ਆਦਿ ਹੋਰ ਸਾਰੇ ਕਾਗਰਸੀ ਵਰਕਰ ਸ਼ਾਮਿਲ ਹੋਏ। ਉੱਘੇ  ਬਿਜਨਸਮੈਨ ਸ੍ਰੀ ਅਨਿਲ ਸ਼ਰਮਾ ਤੇ ਸ੍ਰੀ ਪ੍ਰਮਿੰਦਰ ਸਰਮਾਂ ਨੇ ਨਵ ਨਿਯੁਕਤ ਕਮੇਟੀ  ਨੂੰ ਬਹੁਤ  ਵਧਾਈਆ ਦਿਤੀਆਂ।