ਜੈਕਸਨ ਦੇ ਡਾਕਟਰ ਦੇ ਕਲੀਨਿਕ 'ਤੇ ਛਾਪਾ

ਹਿਊਸਟਨ, ਵੀਰਵਾਰ, 23 ਜੁਲਾਈ 2009

ਹਿਊਸਟਨ- ਅਮਰੀਕਾ ਵਿੱਚ ਨਸ਼ੀਲੇ ਪਦਾਰਥ ਕੰਟਰੋਲ ਅਥਾਰਿਟੀ ਅਤੇ ਲਾਸ ਐਂਜਲਿਸ ਪੁਲਿਸ ਨੇ ਪੌਪ ਸਟਾਰ ਮਾਈਕਲ ਜੈਕਸਨ ਦੇ ਡਾਕਟਰ ਕੋਨਾਰਡ ਮਰੇ ਦੇ ਹਿਊਸਟਨ ਸਥਿਤ ਕਲੀਨਿਕ ਉੱਤੇ ਕੱਲ੍ਹ ਛਾਪਾ ਮਾਰਿਆ।

ਅਮਰੀਕਾ ਵਿੱਚ ਨਸ਼ੀਲੇ ਪਦਾਰਥ ਕੰਟਰੋਲ ਅਥਾਰਿਟੀ ਅਤੇ ਲਾਸ ਐਂਜਲਿਸ ਪੁਲਿਸ ਨੇ ਪੌਪ ਸਟਾਰ ਮਾਈਕਲ ਜੈਕਸਨ ਦੇ ਡਾਕਟਰ ਕੋਨਾਰਡ ਮਰੇ ਦੇ ਹਿਊਸਟਨ ਸਥਿਤ ਕਲੀਨਿਕ ਉੱਤੇ ਕੱਲ੍ਹ ਛਾਪਾ ਮਾਰਿਆ।

ਸਥਾਨਕ ਮੀਡੀਆ ਨੇ ਖ਼ਬਰ ਦਿੱਤੀ ਹੈ ਕਿ ਜੈਕਸਨ ਦੇ ਨਸ਼ੀਲੇ ਪਦਾਰਥਾਂ ਦੇ ਇਸਤੇਮਾਲ ਦੇ ਸਿਲਸਿਲੇ ਵਿੱਚ ਇਹ ਛਾਪੇਮਾਰੀ ਕੀਤੀ ਗਈ ਹੈ। ਡੀਈਏ ਦੇ ਵਾਸ਼ਿੰਗਟਨ ਬੁਲਾਰੇ ਨੇ ਦੱਸਿਆ ਕਿ ਜੈਕਸਨ ਦੀ ਮੌਤ ਦੀ ਜਾਂਚ ਦੇ ਸਿਲਸਿਲੇ ਵਿੱਚ ਜਾਰੀ ਇੱਕ ਸਰਚ ਵਾਰੰਟ ਦੇ ਮੱਦੇਨਜਰ ਵਿਭਾਗੀ ਅਧਿਕਾਰੀਆਂ ਨੇ ਇਹ ਕਾਰਵਾਈ ਕੀਤੀ।

ਉਹਨਾਂ ਨੇ ਇਸ ਬਾਰੇ ਵਿੱਚ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਲਾਸ ਐਂਜਲਿਸ ਪੁਲਿਸ ਦੀ ਮਹਿਲਾ ਅਧਿਕਾਰੀ ਨੇ ਵੀ ਸਵੀਕਾਰ ਕੀਤਾ ਕਿ ਡੀਈਏ ਦੀ ਮਦਦ ਨਾਲ ਛਾਪੇਮਾਰੀ ਨੂੰ ਅੰਜਾਮ ਦਿੱਤਾ ਗਿਆ, ਪਰੰਤੂ ਉਹਨਾਂ ਨੇ ਇਸਦੇ ਮਕਸਦ ਨੂੰ ਜਾਹਿਰ ਨਹੀਂ ਕੀਤਾ।