ਡਰੋਨ ਹਮਲੇ 'ਚ 5 ਤਾਲਿਬਾਨੀ ਢੇਰ

ਪੇਸ਼ਾਵਰ, 19ਜੂਨ  (ਮੀਡੀਆ ਦੇਸ਼ ਪੰਜਾਬ ਬੀਊਰੋ) ਅਮਰੀਕਾ ਵੱਲੋਂ ਪਾਕਿਸਤਾਨ ਵਿਚ ਛੁਪੇ ਅੱਤਵਾਦੀਆਂ 'ਤੇ ਲਗਾਤਾਰ ਡਰੋਨ ਹਮਲੇ ਜਾਰੀ ਹਨ ਅੱਜ ਤਾਜ਼ਾ ਹਮਲੇ ਵਿਚ ਤਾਲਿਬਾਨ ਦੇ ਘੱਟੋ ਘੱਟ ਪੰਜ ਅੱਤਵਾਦੀ ਮਾਰੇ ਗਏ ਸੁਰੱਖਿਆ ਬਲਾਂ ਨੇ ਦੱਸਿਆ ਕਿ ਡਰੋਨ ਨੇ ਮਿਰਾਂਸ਼ਾਹ ਦੇ ਪੂਰਬ ਵਿਚ ਲਗਪਗ 30 ਕਿਲੋਮੀਟਰ ਦੂਰ ਇੰਜਾਰ ਕਲਾਏ ਵਿਚ ਇਕ ਅੱਤਵਾਦੀ ਟਿਕਾਣੇ ਨੂੰ ਆਪਣਾ ਨਿਸ਼ਾਨਾ ਬਣਾਇਆ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਡਰੋਨ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਇਸ ਕਾਰਨ ਇਕ ਕੰਪਲੈਕਸ ਦੀ ਕੰਧ ਢਹਿ ਗਈ ਤੇ ਇਸ ਥੱਲੇ ਕਈ ਲੋਕ ਦਬੇ ਹੋ ਸਕਦੇ ਹਨ