25 ਸਾਲ ਬਾਅਦ ਮਿਲੀ ਮੌਤ ਦੀ ਸਜ਼ਾ

imagescak2suua.jpgਨਿਊਯਾਰਕ19ਜੂਨ  (ਮੀਡੀਆ ਦੇਸ਼ ਪੰਜਾਬ ਬੀਊਰੋ)  : ਪੱਚੀ ਸਾਲਾਂ ਤੋਂ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰ ਰਹੇ ਰਾਣੀ ਲੀ ਗਾਰਡਨਰ ਨੂੰ ਅਮਰੀਕੀ ਰਾਜ ਯੂਬਾ ਵਿਚ ਅੱਧੀ ਰਾਤ ਤੋਂ ਬਾਅਦ ਗੋਲੀ ਮਾਰ ਦਿੱਤੀ। ਅਮਰੀਕਾ ਵਿਚ 14 ਸਾਲ ਬਾਅਦ ਕਿਸੇ ਦੋਸ਼ੀ ਦੀ ਗੋਲੀ ਮਾਰ ਕੇ ਜਾਨ ਲਈ ਗਈ, ਹਾਲਾਂਕਿ ਇਸ ਤਰੀਕੇ ਨੂੰ ਵਹਿਸ਼ੀਆਣਾ ਦੱਸ ਕੇ ਇਸ ਦੀ ਆਲੋਚਨਾ ਕੀਤੀ ਸੀ ਅਤੇ ਇਸੇ ਕਾਰਨ 2004 ਵਿਚ ਯੂਬਾ ਸਰਕਾਰ ਨੇ ਇਸ 'ਤੇ ਰੋਕ ਲਾ ਦਿੱਤੀ ਸੀ। ਰਾਣੀ ਲੀ ਨੇ ਇਸ ਦੀ ਪਹਿਲਾਂ ਹੀ ਮੰਗ ਕੀਤੀ ਹੋਈ ਸੀ।  ਸਾਲ 1976 ਤੋਂਬਾਅਦ ਰਾਣੀ ਲੀ ਅਮਰੀਕਾ ਵਿਚ ਅਜਿਹੇ ਤੀਜੇ ਵਿਅਕਤੀ ਬਣ ਗਏ। ਰਾਣੀ 'ਤੇ 1985 ਵਿਚ ਹੱਤਿਆ ਦੇ ਇਕ ਹੋਰ ਮੁਕੱਦਮੇ ਦੌਰਾਨ ਇਕ ਅਦਾਲਤ ਤੋਂ ਭੱਜਣ ਦੀ  ਕੋਸ਼ਿਸ਼ ਵਿਚ ਇਕ ਵਕੀਲ ਦੇ ਗੋਲੀ ਮਾਰ ਕੇ ਹੱਤਿਆ ਕਰਨ   ਦਾ ਦੋਸ਼ ਸੀ। ਸਾਲਟ ਲੋਕ ਸ਼ਹਿਰ ਦੇਡ੍ਰੇਪਕ ਦੀ ਇਕ ਜੇਲ੍ਹ ਵਿਚ ਪੰਜ ਲੋਕਾਂ ਨ ੇਰਾਣ ਲੀ ਗਾਰਡਨਰ 'ਤੇ ਗੋਲੀਆਂ ਚਲਾਈਆਂ। ਗਾਰਡਨਰ ਦੇ ਮੂੰਹ 'ਤੇ ਨਕਾਬ ਚੜ੍ਹਾਇਆ ਗਿਆ ਅਤੇ ਉਸ ਨੂੰ ਕਾਲੇ ਰੰਗ ਦੀ ਇਕ ਕੁਰਸੀ 'ਤੇ ਬਿਠਾ ਕੇ ਉਸ ਦੀ ਛਾਤੀ 'ਤੇ ਚਿੱਟਾ ਨਿਸ਼ਾਨ ਲਗਾ ਦਿੱਤਾ ਗਿਆ। ਸਥਾਨਕ ਸਮੇਂ ਅਨੁਸਾਰ ਰਾਤ 12 ਵੱਜ ਕੇ 20 ਮਿੰਟ 'ਤੇ ਉਸ ਨੂੰ ਮੁਰਦਾ ਐਲਾਨ ਕਰ ਦਿੱਤਾ ਗਿਆ। ਯੂਬਾ ਦੇ ਅਟਾਰਨੀ ਜਨਰਲ ਨੇ ਕਿਹਾ, ਪ੍ਰਮਾਤਮਾ ਉਸ 'ਤੇ ਰਹਿਮ ਕਰੇ, ਜੋ ਉਸ ਨੇ ਉਨ੍ਹਾਂ ਲੋਕਾਂ 'ਤੇ ਨਹੀਂ ਕੀਤਾ, ਜਿਨ੍ਹਾਂ ਨੂੰ ਉਸ ਨੇ ਮਾਰਿਆ।