ਆਪੇ ਸਿਟਦਾਂ ਏਂ,ਆਪੇ ਬੋਚਦਾਂ ਏ,..ਕੁੱਕੜ ਪਿੰਡੀਆ ..34 |
ਆਪੇ ਸਿਟਦਾਂ ਏਂ,ਆਪੇ ਬੋਚਦਾਂ ਏ,
ਰਵਿਦਾਸ ਮੈ ਬਣਿਆਂ ਗੇਂਦ ਤੇਰੀ
ਇਕ ਜੋਰ ਦੀ ਠੂਡ ਮਾਰ ਦਬਕੇ,
ਤੇ ਨਿਕਲ ਜਾਵੇ ਹੰਕਾਰੀ ਫੂਕ ਮੇਰੀ!
ਖੂਸ਼ੀ ਖੂਸ਼ੀ ਤੇਰੇ ਦਰਬਾਰ ਦੀ ਸਾਹਿਬਾ,
ਮੈ ਆਪਣੇ ਹੱਥੀਂ ਸੇਵਾ ਕਰਾਂ ਗਾ!
ਤੇਰੇ ਕੋਤਕ ਤੂੰ ਹੀ ਜਾਣਦਾ ਹੈਂ,
ਤੇਰੀ ਉਪਮਾ ਮੈ ਘਰ ਘਰ ਕਰਾਂ ਗਾ !
ਤੇਰੇ ਚਮੜੇ ਵਾਲੇ ਕੂੰਡੇ ਦਾ ਅਮਰਤ,
ਮੰਨ ਦੀ ਸ਼ਾਂਤੀ ਲਈ ਪੀਅ ਜਾਈਏ!
ਭੈੜੀ ਕਿਸਮਤ ਵਾਲੀਆਂ ਜੋ ਰੇਖਾ,
ਭਾਗਾਂ ਭਰੀਆਂ ਤੇਰੇ ਦਰ ਤੋਂ ਬਣਾਈਏ !
|